30.08.26     Avyakt Bapdada     Punjabi Murli     13.04.2011    Om Shanti     Madhuban


“ਜਵਾਲਾਮੁਖੀ ਅਗਨੀ ਸਵਰੂਪ ਯੋਗ ਦੀ ਸ਼ਕਤੀ ਨਾਲ ਸੰਸਕਾਰਾਂ ਦਾ ਸੰਸਕਾਰ ਕਰੋ , ਆਪਣੇ ਚਲਣ , ਚੇਹਰੇ , ਦ੍ਰਿਸ਼ਟੀ , ਵ੍ਰਿਤੀ ਅਤੇ ਸੰਕਲਪ ਨਾਲ ਬਾਪ ਨੂੰ ਪ੍ਰਤੱਖ ਕਰੋ”


ਅੱਜ ਬੱਚਿਆਂ ਦੇ ਪਿਆਰ ਨੇ ਪਿਆਰ ਦੇ ਸਾਗਰ ਨੂੰ ਵੀ ਆਪਣੇ ਕੋਲ ਬੁਲਾ ਲਿਆ। ਬਾਪਦਾਦਾ ਨੂੰ ਖੁਸ਼ੀ ਹੈ ਕਿ ਬੱਚਿਆਂ ਦਾ ਬਾਪ ਨਾਲ ਦਿਲ ਦਾ ਪਿਆਰ ਚੰਗਾ ਹੈ ਅਤੇ ਸਦਾ ਹੀ ਇਸ ਪਿਆਰ ਦੇ ਆਧਾਰ ਨਾਲ ਬਾਪ ਸਮਾਨ ਬਣ ਹੀ ਜਾਵੋਗੇ। ਉਵੇਂ ਵੀ ਬਾਪਦਾਦਾ ਨੇ ਪਿਆਰ ਦੀ ਸਬਜੈਕਟ ਵਿਚ ਬੱਚਿਆਂ ਨੂੰ ਅੱਗੇ ਰੱਖਿਆ ਹੈ। ਤਾਂ ਅੱਜ ਬੱਚਿਆਂ ਨੇ ਆਪਣੇ ਪਿਆਰ ਦੀ ਤਾਰ ਵਿਚ ਬੰਨ ਪਿਆਰ ਦੇ ਸਾਗਰ ਨੂੰ ਮਧੂਬਨ ਵਿਚ ਵਿਸ਼ੇਸ਼ ਬੁਲਾ ਲਿਆ। ਅਜਿਹਾ ਪਿਆਰ ਸਦਾ ਇਮਰਜ ਰਹੇ। ਦਿਲਾਰਾਮ ਬਾਪ ਨੂੰ ਵੀ ਬੱਚਿਆਂ ਦੇ ਦਿਲ ਦਾ ਪਿਆਰ ਸਦਾ ਪਹੁੰਚਦਾ ਰਹਿੰਦਾ ਹੈ ਲੇਕਿਨ ਨੰਬਰਵਾਰ ਜਰੂਰ ਹਨ। ਬਾਪ ਇਹ ਚਾਹੁੰਦਾ ਹੈ ਕਿ ਪਿਆਰ ਦੀ ਨਿਸ਼ਾਨੀ ਹੈ ਕਿ ਸਦਾ ਹਰ ਇੱਕ ਦੇ ਦਿਲ ਵਿਚ ਦਿਲਾਰਾਮ ਨਾਲ ਰਹੇ, ਕੋਈ ਵੀ ਬੱਚਾ ਇਕੱਲਾ ਨਾ ਹੋਵੇ, ਕੰਮਬਾਇੰਡ ਹੋਵੇ। ਤਾਂ ਚੈਕ ਕਰਨਾ ਸਦਾ ਕੰਮਬਾਇੰਡ ਰਹਿੰਦੇ ਹੋ ਜਾਂ ਕਦੇ - ਕਦੇ ਇਕੱਲੇ ਵੀ ਬਣ ਜਾਂਦੇ ਹੋ? ਇਕੱਲੇ ਵਿਚ ਮਾਇਆ ਆਪਣਾ ਚਾਂਸ ਲੈ ਲੈਂਦੀ ਹੈ ਇਸਲਈ ਬਾਪਦਾਦਾ ਸਦਾ ਕਹਿੰਦੇ ਹਨ ਦਿਲਾਰਾਮ ਨੂੰ ਸਦਾ ਦਿਲ ਵਿਚ ਵਸਾ ਲਵੋ। ਇਸ ਨੂੰ ਕਿਹਾ ਜਾਂਦਾ ਹੈ ਸੱਚਾ ਅਤੇ ਸਦਾ ਪਿਆਰ। ਤਾਂ ਕਦੇ ਇਕੱਲੇ ਬਣਦੇ ਹੋ ਕਿ ਸਦਾ ਨਾਲ ਰਹਿੰਦੇ ਹੋ? ਹਰ ਬੱਚੇ ਦਾ ਵਾਇਦਾ ਕੀ ਹੈ? ਖ਼ਾਸ ਮਧੂਬਨ ਨਿਵਾਸੀਆਂ ਦਾ ਨਸ਼ਾ ਹੈ ਕਿ ਨਾਲ ਹਾਂ, ਨਾਲ ਚੱਲਾਂਗੇ, ਨਾਲ ਰਾਜ ਕਰਾਂਗੇ। ਇਵੇਂ ਹੀ ਜੋ ਵਿਸ਼ੇਸ਼ ਬਹੁਤ - ਬਹੁਤ ਮਿੱਠੇ ਨਿਮਿਤ ਬੱਚੇ ਬੈਠੇ ਹਨ, ਉਨ੍ਹਾਂ ਦਾ ਤਾਂ ਬਾਪ ਨਾਲ ਦਿਲ ਦਾ ਵਾਇਦਾ ਹੈ ਅਤੇ ਮਿਜੋਰਟੀ ਦਾ ਪ੍ਰੈਕਟਿਕਲ ਵੀ ਹੈ ਜੋ ਸਦਾ ਕੰਮਬਾਇੰਡ ਰੂਪ ਵਿਚ ਰਹਿੰਦੇ ਹਨ ਲੇਕਿਨ ਨੰਬਰਵਾਰ ਹਨ। ਬਾਪ ਚਾਹੁੰਦੇ ਹਨ ਹਰ ਬੱਚਾ, ਮਹਾਰਥੀ ਨਿਮਿਤ ਬੱਚੇ ਤਾਂ ਹੋਰਾਂ ਨੂੰ ਵੀ ਆਪਣੇ ਚਿਹਰੇ ਦਵਾਰਾ ਬਾਪ ਦਾ ਸਾਕਸ਼ਾਤਕਾਰ ਕਰਵਾਉਣ ਵਾਲੇ ਹਨ। ਉਨ੍ਹਾਂ ਦੇ ਚੇਹਰੇ ਅਤੇ ਚਲਣ ਤੋਂ ਬਾਪ ਦਾ ਪ੍ਰਕਾਸ਼ਮਯ ਚਿਹਰਾ ਅਤੇ ਨਾਲ ਹੀ ਬਾਪ ਵਰਗੀ ਨਿਆਰੀ ਅਤੇ ਪਿਆਰੀ ਚਲਨ ਦਾ ਸਾਕਸ਼ਾਤਕਾਰ ਹੁੰਦਾ ਰਹਿੰਦਾ ਹੈ।

ਬ੍ਰਹਮਾ ਬਾਪ ਨੂੰ ਵੇਖਿਆ, ਬ੍ਰਹਮਾ ਬਾਪ ਨੇ ਅੰਤ ਤੱਕ ਬਾਪ ਦੀ ਸ਼੍ਰੀਮਤ ਪ੍ਰਮਾਣ ਹਰ ਮੁਰਲੀ ਵਿਚ ਕਿੰਨੀ ਵਾਰੀ ਬਾਬਾ - ਬਾਬਾ ਕਿਹਾ, ਗਿਣਤੀ ਕਰਨਾ ਹਰ ਮੁਰਲੀ ਵਿਚ ਬਾਬਾ - ਬਾਬਾ ਕਿੰਨੀ ਵਾਰੀ ਕਹਿੰਦੇ ਹਨ, ਅਤੇ ਆਪਣੀ ਸੂਰਤ ਤੋਂ, ਮੂਰਤ ਤੋਂ, ਵਚਨ ਤੋਂ, ਵਿਸ਼ੇਸ਼ ਨੈਣ ਅਤੇ ਮਸਤਕ ਤੋਂ ਬਾਪ ਨੂੰ ਪ੍ਰਤੱਖ ਕੀਤਾ, ਤੁਸੀ ਬੱਚੇ ਤਾਂ ਅਨੁਭਵੀ ਹੋ ਕਿ ਬ੍ਰਹਮਾ ਬਾਪ ਨੂੰ ਵੇਖਦੇ ਕੀ ਅਨੁਭਵ ਹੁੰਦਾ? ਬਾਪਦਾਦਾ। ਸਿਰਫ ਬਾਪ ਸ਼ਬਦ ਕੋਈ ਨਹੀਂ ਕਹਿੰਦਾ, ਸਦਾ ਹਰ ਇੱਕ ਦੇ ਮੁੱਖ ਤੋਂ ਬਾਪਦਾਦਾ, ਬਾਪਦਾਦਾ ਇਕਠਾ ਨਿਕਲਦਾ ਅਤੇ ਅਨੁਭਵ ਹੁੰਦਾ। ਇਵੇਂ ਫਾਲੋ ਫਾਦਰ। ਤੁਹਾਡੇ ਚੇਹਰੇ ਤੋਂ, ਬੋਲ ਤੋਂ, ਚਲਣ ਤੋਂ, ਦ੍ਰਿਸ਼ਟੀ ਤੋਂ ਬਾਪ ਦੀ ਯਾਦ ਆਪੇ ਹੀ ਵੇਖਣ ਵਾਲੇ ਨੂੰ ਆਵੇ। ਹੁਣ ਬਾਪ ਨੇ ਵੇਖਿਆ ਕਿ ਮਿਜੋਰਟੀ ਤੁਸੀ ਸਭ ਦਾ ਇਹ ਹੀ ਸੰਕਲਪ ਹੈ ਕਿ ਅਸੀਂ ਆਪਣੇ ਚਿਹਰੇ ਜਾਂ ਬੋਲ ਜਾਂ ਕਰਮ ਦ੍ਵਾਰਾ ਬਾਪ ਨੂੰ ਪ੍ਰਤੱਖ ਕਰੀਏ। ਤਾਂ ਫਾਲੋ ਫਾਦਰ। ਜਿਵੇਂ ਬ੍ਰਹਮਾ ਬਾਪ ਨੇ ਆਪਣੇ ਚਲਣ ਚੇਹਰੇ ਤੋਂ, ਦ੍ਰਿਸ਼ਟੀ ਤੋਂ, ਵ੍ਰਿਤੀ ਤੋਂ, ਸੰਕਲਪ ਤੋਂ ਸਦਾ ਬਾਪ ਨੂੰ ਪ੍ਰਤੱਖ ਕੀਤਾ, ਤੁਹਾਨੂੰ ਸਭ ਨੂੰ ਤੇ ਅਨੁਭਵ ਹੈ ਨਾ! ਇਕੱਲੇ ਬ੍ਰਹਮਾ ਬਾਪ ਨਹੀਂ ਵੇਖਦੇ ਸਨ, ਬਾਪਦਾਦਾ ਹੀ ਵੇਖਦੇ ਸਨ। ਕਾਰਣ? ਬ੍ਰਹਮਾ ਬਾਪ ਨੇ ਸਦਾ ਆਪਣੇ ਨੈਣਾਂ ਵਿਚ, ਮਸਤਕ ਵਿਚ ਬਾਪ ਨੂੰ ਸਮਾਇਆ। ਤਾਂ ਤੁਹਾਡੇ ਵਿਸ਼ੇਸ਼ ਨੈਣ, ਮੁੱਖ, ਚਲਣ ਬਾਪਦਾਦਾ ਨੂੰ ਸਮਾਇਆ ਹੋਇਆ ਪ੍ਰਤੱਖ ਕਰਨ। ਹਰ ਬੋਲ ਵਿਚ ਸਿਖਾਉਣ ਵਾਲਾ ਅਨੁਭਵ ਹੋਵੇ, ਇਹ ਜੋ ਵੀ ਬੋਲ ਰਹੀ ਹੈ, ਬੋਲ ਰਿਹਾ ਹੈ ਇਸ ਨੂੰ ਸਿਖਾਉਣ ਵਾਲਾ, ਇਸ ਵਿੱਚ ਸ਼ਕਤੀ ਭਰਨ ਵਾਲਾ ਸਰਵਸ਼ਕਤੀਮਾਨ ਬਾਪ ਹੈ, ਭਗਵਾਨ ਹੈ। ਇਹ ਭਗਵਾਨ ਦੇ ਬੱਚੇ ਹਨ, ਭਗਵਾਨ ਦੇ ਸਟੂਡੈਂਟ ਹਨ, ਭਗਵਾਨ ਨੂੰ ਫਾਲੋ ਕਰਨ ਵਾਲੇ ਫਾਲੋਅਰਜ਼ ਨਹੀਂ, ਲੇਕਿਨ ਕਦਮ ਵਿਚ ਕਦਮ ਬਣਾਉਣ ਵਾਲੇ ਹਨ। ਹੁਣ ਸਮੇਂ ਵੀ ਤੁਹਾਡਾ ਸਹਿਯੋਗੀ ਬਣਨ ਲਈ ਤਿਆਰ ਹੈ। ਹਾਲਤਾਂ ਬਦਲ ਰਹੀਆਂ ਹਨ। ਜੋ ਹਾਲਾਤਾਂ ਨਾ ਚਾਹੁੰਦੇ ਵੀ ਭਗਵਾਨ ਦੀ ਯਾਦ ਦਿਵਾਉਂਦੀ ਹਨ। ਤਾਂ ਇੱਕ ਸਮੇਂ ਅਤੇ ਦੂਸਰਾ ਤੁਸੀ ਨਿਮਿਤ ਬਣੇ ਹੋਏ ਦੋਨੋ ਗਰੁੱਪ ਦੀ ਵਿਸ਼ੇਸ਼ਤਾ ਹੈ, ਇੱਕ ਵਿਸ਼ੇਸ਼ ਨਿਮਿਤ ਬਣੇ ਹੋਏ ਮਧੂਬਨ ਨਿਵਾਸੀ ਹਨ, ਦੂਸਰਾ ਬਣਿਆ ਬਣਾਇਆ ਨਿਮਿਤ ਗਰੁੱਪ ਮੀਟਿੰਗ ਵਿੱਚ ਆਏ ਹੋ।

ਬਾਪਦਾਦਾ ਨੇ ਵੇਖਿਆ ਮਿਜੋਰਟੀ ਆਉਣ ਵਾਲੇ ਬੱਚਿਆਂ ਦੇ ਦਿਲ ਵਿਚ ਉਮੰਗ - ਉਤਸਾਹ ਹੈ ਕਿ ਸਾਨੂੰ ਬਾਪ ਨੂੰ ਪ੍ਰਤੱਖ ਕਰਨਾ ਹੀ ਹੈ। ਭਾਵੇਂ ਆਪਣੀ ਸੂਰਤ ਦੀ ਸੀਰਤ ਤੋਂ, ਭਾਵੇਂ ਵਾਣੀ ਤੋਂ, ਭਾਵੇਂ ਕੋਈ ਵੀ ਆਤਮਾਵਾਂ ਸੰਬੰਧ - ਸੰਪਰਕ ਵਿਚ ਹਨ, ਅੱਜਕਲ ਤੁਹਾਡੀ ਮਨਸਾ ਆਤਮਾਵਾਂ ਦੇ ਕਲਿਆਣ ਦੀ ਭਾਵਨਾ ਨਾਲ ਤੁਹਾਡੇ ਕੁਨੈਕਸ਼ਨ ਵਿਚ ਆ ਰਹੀਆਂ ਹਨ ਅਤੇ ਆਉਣਾ ਵੀ ਚਾਹੁੰਦੀਆਂ ਹਨ। ਹੋਰ ਜੋ ਬਾਪਦਾਦਾ ਨੇ ਮਨਸਾ ਸੇਵਾ ਦਾ ਕੰਮ ਦਿੱਤਾ ਹੈ, ਉਸ ਵਿੱਚ ਵੀ ਵੇਖਿਆ ਕਿ ਜੋ ਯੋਗਯੁਕਤ ਹੋਕੇ ਮਨਸਾ ਸੇਵਾ ਦਾ ਅਭਿਆਸ ਕਰਦੇ ਹਨ ਤਾਂ ਹੁਣ ਇਹ ਵਾਈਬ੍ਰੇਸ਼ਨ ਚਾਰੇ ਪਾਸੇ ਕਿਸੇ ਨਾ ਕਿਸੇ ਨੂੰ ਪਹੁੰਚ ਰਿਹਾ ਹੈ ਕਿ ਸਾਨੂੰ ਕਿੱਥੋਂ ਤੋਂ ਲਾਇਟ ਦੀਆਂ ਕਿਰਨਾਂ , ਸੁਖ ਸ਼ਾਂਤੀ ਦੀ ਲਹਿਰ ਆ ਰਹੀ ਹੈ ਲੇਕਿਨ ਕਿੱਥੋਂ ਆ ਰਹੀ ਹੈ, ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ। ਆ ਰਹੀ ਹੈ ਲੇਕਿਨ ਭਾਰਤ ਦੇ ਬਾਪਦਾਦਾ ਦੇ ਬੱਚਿਆਂ ਤੋਂ ਆ ਰਹੀਆਂ ਹਨ, ਉਹ ਸਪੱਸ਼ਟ ਨਹੀਂ ਹੋਇਆ ਹੈ। ਨਹੀਂ ਤਾਂ ਭੱਜਣਗੇ। ਹੁਣ ਹੋਰ ਸ਼ਕਤੀਸ਼ਾਲੀ ਕਿਰਨਾਂ ਅਜਿਹੀਆਂ ਆਤਮਾਵਾਂ ਤੇ ਪਾਵੋ ਜੋ ਉਨ੍ਹਾਂ ਨੂੰ ਸਪੱਸ਼ਟ ਹੋ ਜਾਵੇ, ਪਹੁੰਚ ਰਹੀ ਹੈ, ਸ਼ੁਰੂ ਹੋਇਆ ਹੈ ਹੁਣ ਲੇਕਿਨ ਥੋੜ੍ਹਾ - ਥੋੜ੍ਹਾ, ਕੋਈ - ਕੋਈ ਦੀਆਂ ਕਿਰਨਾਂ ਪਹੁੰਚਣ ਲਗੀਆਂ ਹਨ, ਹੁਣ ਇਸ ਨੂੰ ਹੋਰ ਸ਼ਕਤੀਸ਼ਾਲੀ ਬਣਾਵੋ। ਇਸ ਦੇ ਲਈ ਵਿਘਣ ਪੈਂਦਾ ਹੈ, ਪਹੁੰਚਣ ਵਿਚ ਸਪੱਸ਼ਟ ਹੋਣ ਵਿਚ ਕਾਰਣ ਬਣਦਾ ਹੈ, ਯੋਗ ਲਗਾਉਂਦੇ ਹੋ, ਅੰਮ੍ਰਿਤਵੇਲੇ ਬੈਠਦੇ ਹੋ ਲੇਕਿਨ ਜਵਾਲਾਮੁਖੀ ਯੋਗ, ਉਸ ਦੀ ਕਮੀ ਹੈ। ਇਸ ਦੇ ਕਾਰਣ ਇੱਕ ਤਾਂ ਜਿਨ੍ਹਾਂ ਭਗਤਾਂ ਨੂੰ ਜਾਂ ਆਤਮਾਵਾਂ ਨੂੰ ਤੁਸੀ ਕਿਰਨਾਂ ਭੇਜਦੇ ਹੋ ਉਹ ਇਤਨੀ ਸਪੱਸ਼ਟ ਨਹੀਂ ਹੁੰਦੀਆਂ ਹਨ ਅਤੇ ਦੂਸਰਾ ਜਵਾਲਾਮੁਖੀ ਅਗਨੀ ਸਵਰੂਪ ਯੋਗ ਦੀ ਸ਼ਕਤੀ ਨਾ ਹੋਣ ਵਿਚ ਜਾਂ ਕਮੀ ਹੋਣ ਵਿਚ ਸੰਸਕਾਰ ਜੋ ਵਿਚ ਦੀ ਵਿਘਣ ਪਾਉਂਦੇ ਹਨ, ਉਹ ਸੰਸਕਾਰ ਵੀ ਸਮਾਪਤ ਨਹੀਂ ਹੁੰਦੇ ਹਨ। ਪੁਰਸ਼ਾਰਥ ਕਰਦੇ ਹੋ ਸੰਸਕਾਰ ਪਰਿਵਰਤਨ ਹੋ ਜਾਣ ਲੇਕਿਨ ਮਰਦੇ ਹਨ, ਸੜਦੇ ਨਹੀਂ ਹਨ। ਜਿਵੇਂ ਰਾਵਣ ਨੂੰ ਸਿਰਫ ਮਾਰਦੇ ਨਹੀਂ ਹਨ, ਮਾਰਨ ਤੋਂ ਬਾਦ ਸਾੜਦੇ ਵੀ ਹਨ ਕਿਉ ਕਿ ਮਾਰਨ ਦੇ ਬਾਅਦ ਸ਼ਰੀਰ ਤੇ ਰਹਿ ਜਾਂਦਾ ਹੈ ਨਾ! ਤਾਂ ਇਵੇਂ ਹੀ ਤੁਸੀ ਅੰਮ੍ਰਿਤਵੇਲੇ ਯਾਦ ਵਿੱਚ ਬੈਠਦੇ ਹੋ ਲੇਕਿਨ ਯੋਗ ਅਗਨੀ ਰੂਪ ਵਿਚ ਜਵਾਲਾ ਰੂਪ ਵਿਚ ਘਟ ਹੈ। ਮਿਲਣ ਮਨਾਉਂਦੇ ਹੋ, ਰੂਹਰਿਹਾਨ ਕਰਦੇ ਹੋ, ਆਪਣੇ ਜੀਵਨ ਦੀਆਂ ਗੱਲਾਂ ਵੀ ਕਰਦੇ ਹੋ। ਲਗਾਤਾਰ ਯੋਗ ਅਗਨੀ ਰੂਪ ਹੋਵੇ, ਸੰਸਕਾਰ ਨੂੰ ਮਾਰਦੇ ਜਰੂਰ ਹੋ, ਉਹ ਮਰਦਾ ਹੈ ਲੇਕਿਨ ਵਿਚ - ਵਿਚ ਦੀ ਉੱਠ ਜਾਂਦਾ ਹੈ। ਸੜ ਜਾਵੇਗਾ ਤਾਂ ਨਾਮ ਰੂਪ ਖਤਮ ਹੋ ਜਾਵੇਗਾ। ਹੁਣ ਸਾਰੇ ਬੱਚੇ ਰੂਹਰਿਹਾਨ ਵਿਚ ਵੀ ਕਹਿੰਦੇ ਹਨ ਜਿਨਾਂ ਚਾਹੁੰਦੇ ਉਨਾਂ ਨਹੀਂ ਹੈ।

ਤਾਂ ਬਾਪਦਾਦਾ ਅੱਜ ਇਹ ਇਸ਼ਾਰਾ ਦੇ ਰਹੇ ਹਨ ਕਿਉਂਕਿ ਸਪੈਸ਼ਲ ਮਹਾਵੀਰ ਬੱਚੇ ਮੀਟਿੰਗ ਵਿੱਚ ਆਏ ਹਨ ਅਤੇ ਮਧੂਬਨ ਨਿਵਾਸੀ ਮਤਲਬ ਮਧੂਬਨ ਵਿਚ ਹੈ ਕੀ , ਮਧੁਮਨ ਮਤਲਬ ਬਾਬਾ। ਮਧੂਬਨ ਕਹਿਣ ਤੇ ਸਭ ਨੂੰ ਕੀ ਯਾਦ ਆਉਂਦਾ ਹੈ? ਮਧੂਬਨ ਦਾ ਬਾਬਾ। ਤਾਂ ਮਧੂਬਨ ਵਾਲਿਆਂ ਨੂੰ ਵਿਸ਼ੇਸ਼ ਇਹ ਅਟੈਂਸ਼ਨ ਰੱਖਣਾ ਚਾਹੀਦਾ ਕਿ ਮਧੂਬਨ ਕਹਿਣ ਤੇ ਮਧੂਬਨ ਦਾ ਬਾਬਾ ਯਾਦ ਆਉਂਦਾ ਹੈ! ਮਧੂਬਨ ਵਿਚ ਰਹਿਣ ਵਾਲਿਆਂ ਨੂੰ ਕਿਸ ਦ੍ਰਿਸ਼ਟੀ ਨਾਲ ਵੇਖਦੇ ਹਨ? ਮਧੂਬਨ ਵਾਲੇ ਹੱਥ ਉਠਾਓ। ਬਹੁਤ ਹਨ। ਭਾਵੇਂ ਹੇਠ, ਭਾਵੇਂ ਉੱਪਰ ਲੇਕਿਨ ਅੱਜ ਦੀ ਸਭਾ ਵਿਚ ਸਭ ਤੋਂ ਜਿਆਦਾ ਮਧੂਬਨ ਨਿਵਾਸੀ ਹਨ। ਬਾਪਦਾਦਾ ਖੁਸ਼ ਹੈ ਕਿ ਮਧੂਬਨ ਨਿਵਾਸੀ ਇਹ ਕਮਾਲ ਜਰੂਰ ਵਿਖਾਉਣਗੇ ਕਿ ਹਰ ਮਧੂਬਨ ਨਿਵਾਸੀ ਦੇ ਸੂਰਤ ਅਤੇ ਸੀਰਤ ਤੋਂ ਬਾਬਾ ਬਾਬਾ ਹੀ ਵਿਖਾਈ ਦੇਵੇ। ਗੱਲ ਤੋਂ ਬਾਪ ਵਿਖਾਈ ਦੇਵੇ ਕਿਉਂਕਿ ਮਧੂਬਨ ਵਿਚ ਯਗ ਸੇਵਾ ਦਾ ਬਲ ਅਤੇ ਫਲ ਬਹੁਤ ਮਿਲਦਾ ਹੈ। ਲੈਣ ਵਾਲਾ ਲਵੇ, ਲੇਕਿਨ ਮਿਲਦਾ ਹੈ। ਸੰਸਕਾਰ ਨੂੰ ਵੇਖਣ ਜਾਂ ਸੰਸਕਾਰ ਮਿਲਾਉਣ ਵਿੱਚ ਅਤੇ ਸਦਾ ਅਟੈਂਸ਼ਨ ਦੇਣ ਦੀ ਲੋੜ ਹੈ। ਬਾਪਦਾਦਾ ਨੂੰ ਹਰ ਮਧੂਬਨ ਦੇ ਬੱਚਿਆਂ ਨਾਲ ਵਿਸ਼ੇਸ਼ ਪਿਆਰ ਹੈ ਕਿਉਂ? ਬਾਪ ਦੇ ਸਥਾਪਨ ਕੀਤੇ ਯਗ ਦੀ ਸੇਵਾ ਵਿਚ ਖੁਦ ਨੂੰ ਸਮਰਪਣ ਕੀਤਾ ਹੈ। ਮਧੂਬਨ ਨਿਵਾਸੀਆਂ ਨੂੰ ਇੱਕ ਤਾਂ ਆਪਣੇ ਪੁਰਸ਼ਾਰਥ ਦਾ ਫਲ ਮਿਲ ਰਿਹਾ ਹੈ ਅਤੇ ਦੂਸਰਾ ਜੋ ਮਧੂਬਨ ਵਿਚ ਆਉਣ ਵਾਲੇ ਭਾਵੇਂ ਬ੍ਰਾਹਮਣ, ਭਾਵੇਂ ਨਵੀਆਂ ਆਤਮਾਵਾਂ ਆਉਂਦੀਆਂ ਹਨ ਉਨ੍ਹਾਂ ਦੀ ਸੇਵਾ ਦਾ, ਯਗ ਸੇਵਾ ਹੈ, ਸਧਾਰਨ ਸੇਵਾ ਨਹੀਂ ਹੈ, ਯਗ ਸੇਵਾ ਦਾ ਐਕਸਟ੍ਰਾ ਪੁੰਨ ਵੀ ਮਿਲਦਾ ਹੈ। ਜੇਕਰ ਕੋਈ ਵੀ ਮਧੂਬਨ ਨਿਵਾਸੀ ਆਪਣੇ ਬਾਪਦਾਦਾ ਦੀ ਸ਼੍ਰੀਮਤ ਤੇ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਸ਼੍ਰੀਮਤ ਪ੍ਰਮਾਣ ਚਲਦਾ ਹੈ ਤਾਂ ਉਨ੍ਹਾਂ ਨੂੰ ਐਕਸਟ੍ਰਾ, ਮਧੂਬਨ ਵਾਲੇ ਖੁਦ ਜਾਨਣ ਨਾ ਜਾਨਣ, ਅਲਬੇਲੇ ਰਹਿਣ ਤਾਂ ਵੀ ਮਧੂਬਨ ਦਾ ਸੇਵਾ ਦਾ ਪੁੰਨ ਮਿਲਦਾ ਜਰੂਰ ਹੈ। ਮਧੂਬਨ ਨਿਵਾਸੀ ਬਣਨਾ ਸਧਾਰਨ ਗੱਲ ਨਹੀਂ ਹੈ। ਭਾਵੇਂ ਕੋਈ ਕਿਵੇਂ ਦਾ ਵੀ ਕੰਮ ਕਰ ਰਿਹਾ ਹੈ, ਚਲੋ ਸਫਾਈ ਕਰਵਾ ਰਿਹਾ ਹੈ। ਲੇਕਿਨ ਅਜਿਹਾ ਸਧਾਰਨ ਕੰਮ ਦਾ ਵੀ ਪੁੰਨ ਬਹੁਤ ਹੈ ਕਿਉਂਕਿ ਬਾਪ ਦਾ ਰਚਿਆ ਹੋਇਆ ਯਗ ਹੈ। ਇਸ ਯਗ ਨਾਲ ਹੀ ਮਧੂਬਨ ਵਿਚ ਹੀ ਸਭ ਨੂੰ ਪਰਮਾਤਮ ਪਿਆਰ ਪ੍ਰਾਪਤ ਹੁੰਦਾ ਹੈ ਇਸਲਈ ਸਿਵਾਏ ਮਧੂਬਨ ਦੇ ਬਾਪ ਕਿੱਥੇ ਵੀ ਨਹੀਂ ਆਉਂਦਾ ਹੈ। ਇਹ ਮਧੂਬਨ ਨੂੰ ਬਾਪ ਦੇ ਆਉਣ ਦਾ, ਮਿਲਣ ਦਾ ਮਿਲਾਉਣ ਦਾ ਪਾਰਟ ਨੂੰਧਿਆ ਹੋਇਆ ਹੈ।

ਤਾਂ ਹਰ ਇੱਕ ਮਧੂਬਨ ਵਾਲੇ ਆਪਣੇ ਪੁੰਨ ਦੇ ਖਾਤੇ ਨੂੰ ਜਾਣੋ , ਪਹਿਚਾਣੋ ਅਤੇ ਉਸ ਮਹਾਨ ਪ੍ਰਾਪਤੀ ਸਵਰੂਪ ਬਣੋ। ਕੁਝ ਵੀ ਹੋਵੇ, ਤੁਹਾਡਾ ਕੰਮ ਹੈ ਵੱਡਿਆਂ ਤੱਕ ਪਹੁਚਾਉਣਾ, ਪਹੁੰਚਾਇਆ ਮਤਲਬ ਦਿਲ ਤੋਂ ਨਿਕਾਲਾ, ਤੁਹਾਡੀ ਜਿੰਮੇਵਾਰੀ ਪੂਰੀ ਹੋਈ। ਜੇਕਰ ਤੁਸੀਂ ਸਮਝਦੇ ਹੋ ਕੁਝ ਹੋ ਨਹੀਂ ਰਿਹਾ ਹੈ ਤਾਂ ਤੁਹਾਡਾ ਇਸ ਵਿੱਚ ਪਾਪ ਨਹੀਂ ਬਣੇਗਾ। ਜੋ ਜਿੰਮੇਵਾਰ ਹਨ ਉਨ੍ਹਾਂ ਦਾ ਬਣੇਗਾ। ਤੁਸੀ ਨਿਸ਼ਚਿੰਤ ਰਹੋ। ਦੇਣਾ ਤੁਹਾਡਾ ਕੰਮ ਹੈ, ਲੇਕਿਨ ਸੋਚਣਾ ਕੀ ਹੋਇਆ, ਕੀ ਨਹੀਂ ਹੋਇਆ, ਇਹ ਕਿਉਂ ਨਹੀਂ ਹੋਇਆ,ਉਹ ਕਿਉਂ ਨਹੀਂ ਹੋਇਆ ਇਸ ਦੀ ਤੁਹਾਨੂੰ ਜਰੂਰਤ ਨਹੀਂ ਹੈ ਹੋਰ ਹੀ ਵਿਅਰਥ ਸੰਕਲਪ ਚੱਲਣਗੇ। ਤੁਹਾਡੀ ਜੋ ਜਿੰਮੇਵਾਰੀ ਹੈ ਇਹ ਤੁਸੀ ਕਰੋ, ਪਹੁੰਚਾਓ। ਲੇਕਿਨ ਪਹੁੰਚਾਉਣ ਦੇ ਬਾਦ, ਪਹੁੰਚਾਉਣਾ ਵੀ ਰੀਤੀ ਅਨੁਸਾਰ, ਮਧੂਬਨ ਨਿਵਾਸੀ ਬ੍ਰਾਹਮਣ ਹੋ, ਉੱਚ ਹੋ, ਆਪਣੇ ਮਰਤਬੇ ਨੂੰ ਜਾਣ ਅਜਿਹਾ ਕਰਤਵਿਆ ਕਰੋ ਜੋ ਤੁਹਾਨੂੰ ਸਭ ਤੁਹਾਡੇ ਕਰਤਵਿਆ ਨੂੰ ਸੁਣਕੇ ਹੋਰ ਵੀ ਸਿੱਖਣ। ਮਧੂਬਨ ਨਿਵਾਸੀ ਦੇ ਉੱਪਰ ਸਭ ਦੀ ਭਾਵਨਾ ਹੈ, ਤਾਂ ਅਜਿਹੇ ਭਾਵਨਾਂ ਵਾਲਿਆਂ ਨੂੰ ਭਵਨਾ ਦਾ ਫਲ ਦਿਖਾਓ। ਮਧੂਬਨ ਵਾਲਿਆਂ ਵਿਚ ਬਾਪਦਾਦਾ ਜਾਣਦੇ ਹਨ ਕਿ ਕੋਈ ਬੱਚੇ ਬਹੁਤ ਮਰਿਯਾਦਾ ਪੂਰਵਕ ਸਵ ਪੁਰਸ਼ਾਰਥੀ, ਬਾਪ ਦੇ ਸਨੇਹੀ ਬਣ ਸਹਿਯੋਗ ਦੇਣ ਵਾਲੇ ਵੀ ਬੱਚੇ ਹਨ। ਲੇਕਿਨ ਬਾਪਦਾਦਾ ਇਹ ਹੀ ਚਾਹੁੰਦਾ ਹੈ, ਬਾਪਦਾਦਾ ਦਾ ਚਾਹਨਾ ਕੀ ਹੈ ਮਧੂਬਨ ਨਿਵਾਸੀਆਂ ਦੇ ਪ੍ਰਤੀ? ਮਧੂਬਨ ਨਿਵਾਸੀ ਹਰ ਬਾਪ ਦਾ ਬੱਚਾ ਯਗ ਸਨੇਹੀ, ਸਹਿਯੋਗੀ ਬਣ ਆਪਣੇ ਚਲਣ ਦ੍ਵਾਰਾ ਸਭ ਨੂੰ ਬਾਪ ਦਾ ਪਰਿਚੈ ਦੇ ਕਿ ਆਦਿ ਮਧੂਬਨ ਨਿਵਾਸੀਆਂ ਦਾ ਕਿੰਨਾਂ ਵੱਡਾ ਭਾਗ ਹੈ, ਭਾਗ ਨੂੰ ਪ੍ਰਸਿੱਧ ਕਰੋ ਕਿਉਂਕਿ ਯਗ ਨਿਵਾਸੀ ਹੋ, ਪਰਮਾਤਮਾ ਨੇ ਕੀ ਰਚਿਆ ਪਹਿਲੇ? ਯਗ ਰਚਿਆ। ਅਤੇ ਯਗ ਦੀ ਧਰਨੀ ਨਿਮਿਤ ਮਧੂਬਨ ਹੈ। ਜਾਣਦੇ ਹੋ ਨਾ ਮਧੂਬਨ ਦੀ ਮਹਿਮਾ, ਜੋ ਜਾਣਦੇ ਹਨ ਮਧੂਬਨ ਦੀ ਮਹਿਮਾ, ਉਹ ਹੱਥ ਉਠਾਓ। ਬਾਪਦਾਦਾ ਇੱਥੇ ( ਸਾਮ੍ਹਣੇ ਟੀ. ਵੀ. ਤੇ ) ਵੇਖਦੇ ਹਨ। ਅੱਛਾ, ਬਹੁਤ ਅੱਛਾ।

ਜੋ ਨਿਮਿਤ ਬਣੇ ਹੋਏ ਬੱਚੇ ਹਨ, ਬਾਪਦਾਦਾ ਉਨ੍ਹਾਂ ਨੂੰ ਵੇਖਕੇ ਖੁਸ਼ ਹੁੰਦੇ ਹਨ। ਸਭ ਅਟੈਂਸ਼ਨ ਦਿੰਦੇ ਹਨ ਲੇਕਿਨ ਹੋਰ ਅਟੈਂਸ਼ਨ ਦੇਕੇ ਸਭ ਨੂੰ ਸੰਤੁਸ਼ਟ ਕਰੋ ਤਾਂ ਵਿਸ਼ਵ ਨੂੰ ਸੰਤੁਸ਼ਟੀ ਦੀਆਂ ਕਿਰਨਾਂ ਪਹੁੰਚਣ, ਇਹ ਵੀ ਕੰਮ ਨਿਮਿਤ ਵਾਲਿਆਂ ਨੇ ਕਰਨਾ ਹੈ। ਜੋ ਨਿਮਿਤ ਹਨ ਉਨ੍ਹਾਂ ਨੂੰ ਆਪਣੇ ਆਪਣੇ ਹੈਂਡਸ ਦੇ, ਸੰਸਕਾਰ ਪਰਿਵਰਤਨ ਕਰਾਉਣ ਵਿਚ ਥੋੜੀ ਮੇਹਨਤ ਕਰਨੀ ਪਵੇਗੀ। ਸੇਵਾ ਕਰਾਉਂਦੇ ਹੋ, ਰਹਿਣ ਖਾਣ ਦਾ ਪ੍ਰਬੰਧ ਮਿਜੋਰਟੀ ਸੈਂਟਰ ਦਿੰਦੇ ਹਨ ਲੇਕਿਨ ਉਨ੍ਹਾਂ ਵਿਚ ਸ਼ਕਤੀ ਅਜਿਹੀ ਭਰੋ ਜੋ ਬਾਪ ਤੋਂ ਸ਼ਕਤੀ ਲੈਕੇ ਤੁਹਾਡੇ ਸੇਵਾ ਸਥਾਨ ਦਾ ਵਾਯੂਮੰਡਲ ਅਜਿਹਾ ਬਣਾਉਣ ਜੋ ਵੀ ਆਵੇ ਉਹ ਪਹਿਲੇ ਤਾਂ ਵਾਯੂਮੰਡਲ ਦੀ ਆਕਰਸ਼ਣ ਵਿਚ ਆ ਜਾਵੇ ਕਿਉਂਕਿ ਅੱਜਕਲ ਸਭ ਇਹ ਹੀ ਚਾਹੁੰਦੇ ਹਨ ਕਿ ਅਜਿਹਾ ਕੋਈ ਕੰਮ ਹੋਵੇ ਜੋ ਆਉਣ ਤੇ ਹੀ ਅਨੁਭਵ ਹੋਵੇ ਕੁਝ, ਵੇਖਣ ਤੇ ਹੀ ਅਨੁਭਵ ਹੋਵੇ ਕੁਝ। ਸੁਣਨ ਦਾ ਅਨੁਭਵ ਹੁੰਦਾ ਹੈ, ਯੋਗ ਦਾ ਅਨੁਭਵ ਹੁੰਦਾ ਹੈ ਲੇਕਿਨ ਵਾਯੂਮੰਡਲ ਦਾ ਵੀ ਅਨੁਭਵ ਹੋਵੇ, ਇਹ ਅਟੈਂਸ਼ਨ ਨਿਮਿਤ ਬਣੀ ਹੋਈ ਆਤਮਾਵਾਂ, ਨੂੰ ਰੱਖਣਾ ਉਨ੍ਹਾਂ ਦੀ ਵਿਸ਼ੇਸ਼ ਸੇਵਾ ਹੈ।

ਖੁਦ ਜੇਕਰ ਯੋਗਯੁਕਤ ਬਣ ਵਾਯੂਮੰਡਲ ਵਿਚ ਠੀਕ ਸਥਿਤੀ ਵਿਚ ਰਹਿੰਦੇ ਹਨ ਤਾਂ ਉਨ੍ਹਾਂ ਦਾ ਪ੍ਰਭਾਵ ਸੇਵਾ ਸਥਾਨ ਤੇ ਆਟੋਮੈਟਿਕਲੀ ਪੈਂਦਾ ਹੈ। ਜਿਵੇਂ ਬਾਪਦਾਦਾ ਜਾਂ ਵੱਡੇ ਨਿਮਿਤ ਆਤਮਾਵਾਂ ਦਾ ਵਾਯੂਮੰਡਲ, ਵਾਈਬ੍ਰੇਸ਼ਨ ਪੈਂਦਾ ਹੈ ਨਾ। ਬਾਪਦਾਦਾ ਦਾ ਵਾਯੂਮੰਡਲ ਬਦਲਦਾ ਹੈ ਨਾ। ਤਾਂ ਹਰ ਬੱਚੇ ਨੂੰ ਵਾਯੂਮੰਡਲ ਬਨਾਉਣ ਦਾ, ਕਿਉਂਕਿ ਹੁਣ ਆਪਣੇ ਸੈਂਟਰ ਦਾ ਵਾਯੂਮੰਡਲ ਬਦਲੋਗੇ ਤਾਂ ਸੰਸਾਰ ਦਾ ਵਾਯੂਮੰਡਲ ਬਦਲੇਗਾ, ਨਿਮਿਤ ਤੁਹਾਡੇ ਸੇਵਸਥਾਨ ਤੋਂ। ਪੁਰਸ਼ਾਰਥ ਹੈ, ਲਕਸ਼ ਹੈ ਲੇਕਿਨ ਇਸ ਲਕਸ਼ ਨੂੰ ਹੋਰ ਪਾਵਰਫੁੱਲ ਬਣਾਓ। ਜਿਸ ਨੂੰ ਵੇਖੋ ਲੋਕੀ ਸ਼ਕਲ ਤੋਂ ਵਾਇਬ੍ਰੇਸ਼ਨ ਤੋਂ ਜਾਣ ਜਾਂਦੇ ਹਨ ਅੱਜਕਲ, ਕਿਉਂਕਿ ਆਸੁਰੀ ਸ਼ਕਤੀ ਦਾ ਵੀ ਪ੍ਰਭਾਵ ਉਨ੍ਹਾਂ ਦੀ ਬੁੱਧੀ ਵਿਚ ਹੈ, ਨਾਲੇਜ ਦਾ ਵੀ ਪ੍ਰਭਾਵ ਹੈ, ਇਸਲਈ ਜੋ ਵੀ ਮੀਟਿੰਗ ਵਿੱਚ ਆਏ ਹੋ, ਹਰ ਇੱਕ ਜਿੰਮੇਵਾਰ ਹੋ। ਨਹੀਂ ਤਾਂ ਮੀਟਿੰਗ ਵਿੱਚ ਨਾਮ ਕਿਉਂ ਪਾਇਆ! ਹਿੰਮਤ ਹੈ ਨਾ ਤਾਂ ਤੁਹਾਡਾ ਨਾਮ ਹੋਇਆ ਨਾ ਇਸਲਈ ਫਰਜ ਪ੍ਰਤੱਖ ਕਰੋ। ਕਰਨਾ ਚਾਹੁੰਦੇ ਵੀ ਹੋ, ਬਾਪਦਾਦਾ ਜਾਣਦੇ ਹਨ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ ਲੇਕਿਨ ਥੋੜ੍ਹਾ ਕੋਸ਼ਿਸ਼ ਨੂੰ ਵਧਾਓ। ਸਮਝਾ।

ਹੁਣ ਬਾਪਦਾਦਾ ਸਭ ਦੀ ਰਿਜਲਟ ਵੇਖਣਾ ਚਾਹੁੰਦੇ ਹਨ। ਮਧੂਬਨ ਵਾਲੇ ਜਾਂ ਮੀਟਿੰਗ ਵਾਲੇ, ਦੋਵਾਂ ਦੀ ਰਿਜਲਟ ਵੇਖਣਾ ਚਾਹੁੰਦੇ ਹਨ। ਜੋ ਜਗਤ ਅੰਬਾ ਦਾ ਵਿਸ਼ੇਸ਼ ਪੁਰਸ਼ਾਰਥ ਰਿਹਾ, ਬਾਪ ਦਾ ਕਹਿਣਾ ਤੇ ਜਗਤ ਅੰਬਾ ਦਾ ਕਰਨਾ। ਤੁਹਾਡੀ ਦੀਦੀ ਦਾ ਇਹ ਹੀ ਸ਼ਬਦ ਸੀ, ਹੁਣ ਘਰ ਚਲਣਾ ਹੈ, ਹੁਣ ਘਰ ਚਲਣਾ ਹੈ। ਤੁਹਾਡੀ ਦਾਦੀ ਦਾ ਇਹ ਹੀ ਸੰਕਲਪ ਰਿਹਾ ਹੁਣ ਕਰਮਾਤੀਤ ਹੋਣਾ ਹੈ, ਕਰਮਾਤੀਤ ਹੋਣ ਦਾ ਕਲਾਸ ਕਰਾਉਣਾ, ਕਰਮਾਤੀਤ ਦਾ ਉਮੰਗ ਦਵਾਉਣਾ। ਤੁਹਾਡੇ ਪਾਂਡਵ ਜੋ ਗਏ, ਉਨ੍ਹਾਂ ਦਾ ਵੀ ਇਹ ਹੀ ਦਿਲ ਵਿਚ ਸੰਕਲਪ ਰਿਹਾ ਕਿ ਸਾਨੂੰ ਜੋ ਪਾਂਡਵ, ਪਾਂਡਵਾਂ ਨੂੰ ਵਿਜੇਈ ਕਿਹਾ ਜਾਂਦਾ ਹੈ, ਤਾਂ ਪਾਂਡਵਾਂ ਦਾ ਜੋ ਲਕਸ਼ ਰਿਹਾ ਅਤੇ ਹੈ ਵੀ ਕਿ ਜੋ ਗਾਇਨ ਹੈ ਵਿਜੇਈ ਪਾਂਡਵ, ਪਾਂਡਵ ਕਹੋ ਤਾਂ ਕੀ ਯਾਦ ਆਉਂਦਾ ਹੈ? ਵਿਜੇ। ਭਾਵੇਂ ਅਕਸ਼ੌਣੀ ਸੈਨਾ ਸੀ ਤਾਂ ਵੀ ਪਾਂਡਵ ਸ਼ਬਦ ਕਹਿਣ ਨਾਲ ਵਿਜੇ ਯਾਦ ਆਉਂਦੀ ਹੈ। 5 ਪਾਂਡਵ ਲੇਕਿਨ ਵਿਜੇਈ। ਕਿਵੇਂ ਦਾ ਵੀ ਵਾਯੂਮੰਡਲ ਹੋਵੇ, ਅਕਸ਼ੌਨੀ ਸੈਨਾ ਦਾ ਵਾਯੂਮੰਡਲ ਸੀ ਲੇਕਿਨ ਪਾਂਡਵ, ਪਾਂਡਵਪਤੀ ਦੀ ਸ਼੍ਰੀਮਤ ਨਾਲ ਵਿਜੇਈ ਬਣੇ ਅਤੇ ਵਿਜੇ ਦਾ ਨਾਮ ਬਾਲਾ ਕੀਤਾ। ਹੁਣ ਉਹ ਹੀ ਪਾਂਡਵ ਵਿਜੇਈ ਬਣ ਹੋਰਾਂ ਨੂੰ ਵੀ ਵਿਜੇ ਦਵਾਉਣ ਵਾਲੇ। ਤਾਂ ਪਾਂਡਵਾਂ ਨੂੰ ਵੇਖ ਕਰਕੇ ਬਾਪਦਾਦਾ ਖੁਸ਼ ਹੁੰਦੇ ਹਨ, ਕਿਸ ਗੱਲ ਵਿਚ ਖੁਸ਼ ਹੁੰਦੇ ਹਨ? ਕੀ ਸ਼ਕਤੀਆਂ ਦੇ ਸਾਥੀ ਹਨ। ਸ਼ਕਤੀਆਂ ਨੂੰ ਸਹਿਯੋਗ ਦੇਕੇ ਅੱਗੇ ਵਧਾਉਣ ਵਿਚ ਸਾਥੀ ਹਨ। ਜਿਵੇਂ ਬਾਪ ਨੇ ਸ਼ਕਤੀਆਂ ਨੂੰ ਸ਼ਿਵਸ਼ਕਤੀ ਦਾ ਮੰਤਰ ਦੇ ਕੰਮਬਾਇੰਡ ਬਣਾਇਆ, ਉਵੇਂ ਪਾਂਡਵ ਸ਼ਕਤੀਆਂ ਨੂੰ ਜੋ ਪਾਂਡਵਾਂ ਵਿਚ ਵਿਸ਼ੇਸ਼ਤਾ ਹੈ, ਉਸ ਵਿਸ਼ੇਸ਼ਤਾਵਾਂ ਵਿਚ ਸ਼ਕਤੀਆਂ ਨੂੰ ਸਹਿਯੋਗ ਦੇਕੇ ਅੱਗੇ ਰੱਖਣ ਵਾਲੇ ਚੰਗੇ ਹਨ, ਅਤੇ ਸਦਾ ਚੰਗੇ ਤੇ ਚੰਗੇ ਬਣ ਅੱਗੇ ਵਧਨ ਵਾਲੇ ਹਨ।

ਬਾਪਦਾਦਾ ਅੱਜ ਤੁਹਾਡੇ ਸਨੇਹ ਨੂੰ ਵੇਖ ਖੁਦ ਸਭ ਨੂੰ ਸਨੇਹ ਦਾ ਹਾਰ ਪਹਿਨਾਉਂਦੇ ਹਨ। ਬਸ ਤੁਸੀ ਵੀ ਹਰ ਇੱਕ ਨੂੰ ਸਨੇਹ ਸਹਿਯੋਗ ਦਾ ਹਾਰ ਪਹਿਨਾਉ। ਬਾਹਾਂ ਦਾ ਹਾਰ ਨਹੀਂ, ਦਿਲ ਦੇ ਸਹਿਯੋਗ ਦਾ ਹਾਰ ਪਹਿਨਾਉ। ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਹਰ ਇੱਕ ਬੱਚੇ ਦੀ ਜੇਬ ਵਿਚ ਸਹਿਯੋਗ ਦੇ ਨੋਟ ਹੋਣੇ ਚਾਹੀਦੇ ਹਨ। ਤਾਂ ਗਲਤੀਆਂ ਨੋਟ ਨਹੀਂ ਕਰੋ, ਲੇਕਿਨ ਸਹਿਯੋਗ ਦੇ ਨੋਟ ਨਾਲ ਜੇਬ ਭਰਿਆ ਹੋਇਆ ਹੋਣਾ ਚਾਹੀਦਾ ਹੈ। ਕਿੱਥੇ ਵੀ ਵੇਖੋ ਸਹਿਯੋਗ ਚਾਹੀਦਾ ਤਾਂ ਸਹਿਯੋਗ ਦਾ ਨੋਟ ਦੇ ਦੇਵੋ। ਹੈ ਜੇਬ ਵਿਚ? ਸਹਿਯੋਗ ਦੇ ਨੋਟ ਹਨ? ਭਰਿਆ ਹੋਇਆ ਹੈ, ਖੀਸਾ ( ਜੇਬ) ਭਰਿਆ ਹੋਇਆ ਹੈ? ਖਾਲੀ ਤੇ ਨਹੀਂ ਹੈ? ਤੁਸੀ ਸਹਿਯੋਗ ਦਾ ਨੋਟ ਦਵੋ ਅਤੇ ਉਹ ਤੁਹਾਨੂੰ ਦੁਆਵਾਂ ਦਾ ਹਾਰ ਪਹਿਨਾਉਣਗੇ।

ਤੁਹਾਡੇ ਏਡਵਾਂਸ ਪਾਰਟੀ ਦੀ ਵਿਸ਼ੇਸ਼ ਆਤਮਾਵਾਂ ਅਤੇ ਬਾਪ ਸੂਕਸ਼ਮਵਤਨ ਨਿਵਾਸੀ ਇੰਤਜਾਰ ਕਰ ਰਹੇ ਹਨ। ਤੁਹਾਨੂੰ ਉਨ੍ਹਾਂ ਦਾ ਸੰਕਲਪ ਪਹੁੰਚਦਾ ਹੈ? ਉਹ ਡੇਟ ਮੰਗਦੇ ਹਨ। ਤੁਹਾਡੀ ਵੱਡੀ - ਵੱਡੀ ਦਾਦੀਆਂ ਅਤੇ ਦਾਦਾਵਾਂ ਦੋਵੇਂ ਡੇਟ ਦਾ ਇੰਤਜਾਰ ਕਰ ਰਹੇ ਹਨ। ਤਾਂ ਉਨ੍ਹਾਂ ਨੂੰ ਡੇਟ ਦਵੋਗੇ! ਦਵੋਗੇ? ਪਹਿਲੀ ਲਾਈਨ ਦੱਸੋ? ਕੀ ਕਹੋਗੇ ਵੇਟ ਐਂਡ ਸੀ। ਹਰ ਇੱਕ ਨੂੰ ਇਸ ਵਿੱਚ ਕੀ ਕਰਨਾ ਹੈ ? ਹਰ ਇੱਕ ਆਪਣੇ ਰਹੇ ਹੋਏ ਸੰਸਕਾਰਾਂ ਦਾ ਸੰਸਕਾਰ ਕਰ ਲਵੋ, ਸਮੇਂ ਸਮੀਪ ਆ ਜਾਵੇਗਾ। ਸਮੇਂ ਨੂੰ ਸਮੀਪ ਲਿਆਉਣ ਦਾ ਇਹ ਹੀ ਤਰੀਕਾ ਹੈ। ਜੋ ਵਿਘਣ ਪਾ ਰਿਹਾ ਹੈ, ਰਹੇ ਹੋਏ ਸੰਸਕਾਰ। ਤਾਂ ਹੁਣ ਜਦ ਦੂਜੀ ਵਾਰੀ ਸੀਜ਼ਨ ਸ਼ੁਰੂ ਹੋਵੇਗਾ ਉਸ ਵਿੱਚ ਦਿਨ ਹਨ, ਕਾਫੀ ਦਿਨ ਹਨ। ਰੋਜ ਕੋਈ ਨਾ ਕੋਈ ਸੰਸਕਾਰ ਦਾ ਸੰਸਕਾਰ ਕਰ ਦੇਣਾ। ਇੱਕ - ਇੱਕ ਦਾ ਕਰਦੇ ਜਾਵੋ, ਇਤਨੇ ਦਿਨ ਹਨ। ਤਾਂ ਕੌਣ ਕਹਿੰਦਾ ਹੈ, ਅਗਲੀ ਵਾਰੀ ਜਦੋਂ ਬਾਪਦਾਦਾ ਆਉਣ ਤਾਂ ਅਸੀਂ ਹੱਥ ਉਠਾਵਾਂਗੇ ਸੰਸਕਾਰ ਦਾ ਸੰਸਕਾਰ ਹੋ ਗਿਆ। ਉਹ ਹੱਥ ਉਠਾਓ। ਹੋ ਗਿਆ? ਹੱਥ ਤਾਂ ਉਠਾ ਰਹੇ ਹਨ। ਬਾਪਦਾਦਾ ਏਡਵਾਂਸ ਵਿਚ ਬਹੁਤ - ਬਹੁਤ - ਬਹੁਤ ਮੁਬਾਰਕ ਦੇ ਰਹੇ ਹਨ। ਅੱਛਾ।

ਵਰਦਾਨ:-

ਦੇ ਵੱਖ - ਵੱਖ ਰੂਪਾਂ ਨੂੰ ਸਮਾਪਤ ਕਰ ਸਦਾ ਹੁਲਾਸ ਵਿਚ ਰਹਿਣ ਵਾਲੇ ਤੀਵ੍ਰ ਪੁਰਸ਼ਾਰਥੀ ਭਵ।

ਵਰਤਮਾਨ ਸਮੇਂ ਮਾਇਆ ਦਾ ਵਾਰ ਆਲਸ ਦੇ ਰੂਪ ਵਿਚ ਵੱਖ - ਵੱਖ ਤਰੀਕੇ ਨਾਲ ਹੁੰਦਾ ਹੈ। ਇਹ ਆਲਸ ਵੀ ਵਿਸ਼ੇਸ਼ ਵਿਕਾਰ ਹੈ, ਇਸ ਨੂੰ ਖਤਮ ਕਰਨ ਦੇ ਲਈ ਸਦਾ ਹੁਲਾਸ ਵਿਚ ਰਹੋ। ਜਦੋਂ ਕਮਾਈ ਕਰਨ ਦਾ ਹੁਕਮ ਹੁੰਦਾ ਹੈ ਤਾਂ ਆਲਸ ਖਤਮ ਹੋ ਜਾਂਦਾ ਹੈ ਇਸਲਈ ਕਦੇ ਵੀ ਹੁਕਮ ਨੂੰ ਘਟ ਨਹੀ ਕਰਨਾ। ਸੋਚਾਂਗੇ, ਕਰਾਂਗੇ, ਕਰ ਹੀ ਲਵਾਂਗੇ, ਹੋ ਜਾਵੇਗਾ… ਇਹ ਸਭ ਆਲਮ ਦੀ ਨਿਸ਼ਾਨੀ ਹੈ। ਅਜਿਹੇ ਆਲਸ ਵਾਲੇ ਨਿਰਬਲ ਸੰਕਲਪਾਂ ਨੂੰ ਸਮਾਪਤ ਕਰ ਇਹ ਹੀ ਸੋਚੋ ਕਿ ਜੋ ਕਰਨਾ ਹੈ, ਜਿਨਾਂ ਕਰਨਾ ਹੈ ਹੁਣ ਕਰਨਾ ਹੈ - ਤਾਂ ਕਹਾਂਗੇ ਤੀਵ੍ਰ ਪੁਰਸ਼ਾਰਥੀ।

ਸਲੋਗਨ:-
ਸੱਚੇ ਸੇਵਾਦਾਰੀ ਉਹ ਹਨ ਜਿਨ੍ਹਾਂ ਦਾ ਸੋਚਣਾ ਅਤੇ ਕਹਿਣਾ ਸਮਾਨ ਹੋਵੇ।

ਇਹ ਅਵਿਅਕਤ ਇਸ਼ਾਰੇ :- ਅਪਵਿੱਤਰਤਾ ਦੇ ਬੀਜ ਨੂੰ ਵੀ ਸਮਾਪਤ ਕਰ ਸੰਪੂਰਨ ਸਵੱਛ ( ਪਵਿਤ੍ਰ) ਬਣੋ। ਪਵਿੱਤਰਤਾ ਦੀ ਸ਼ਮਾ ਸਦਾ ਸ੍ਰੇਸ਼ਠ ਤੇ ਸ੍ਰੇਸ਼ਠ ਜਲਦੀ ਰਹੇ, ਜਰਾ ਵੀ ਹਲਚਲ ਵਿਚ ਨਹੀਂ ਆਵੇ, ਅਚਲ। ਜਿੰਨੀ ਅਚਲ ਪਵਿਤ੍ਰਤਾ ਦੀ ਸ਼ਮਾ ਹੋਵੇਗੀ ਉਤਨਾ ਸਹਿਜ ਸਭ ਬਾਪ ਨੂੰ ਪਹਿਚਾਣ ਸਕਣਗੇ ਅਤੇ ਪਵਿੱਤਰਤਾ ਦੀ ਜੈ - ਜੈਕਾਰ ਹੋਵੇਗੀ। ਪਵਿੱਤਰਤਾ ਦੀ ਪ੍ਰਸਨੇਲਟੀ ਨੂੰ ਸਦਾ ਇਮਰਜ ਰੂਪ ਵਿਚ ਸਮ੍ਰਿਤੀ ਵਿਚ ਰੱਖੋ। ਸਮ੍ਰਿਤੀ ਹੀ ਸਮਰਥੀ ਦਾ ਆਧਾਰ ਹੈ ਅਤੇ ਜਿਥੇ ਸਮਰਥੀ ਹੈ ਉਥੇ ਮਾਇਆ ਆ ਨਹੀਂ ਸਕਦੀ। ਸਮਰਥ ਆਤਮਾ ਦੇ ਕੋਲ ਮਾਇਆ ਦਾ ਆਉਣਾ ਅਸੰਭਵ ਹੈ।