30.11.25 Avyakt Bapdada Punjabi Murli
18.01.2008 Om Shanti Madhuban
“ ਸੱਚੇ ਸਨੇਹੀ ਬਣ , ਸਭ
ਬੋਝ ਬਾਪ ਨੂੰ ਦੇਕੇ ਮੋਜ਼ ਦਾ ਅਨੁਭਵ ਕਰੋ , ਮਿਹਨਤ ਮੁਕਤ ਬਣੋ
ਅੱਜ ਬਾਪਦਾਦਾ ਆਪਣੇ ਚਾਰੋਂ
ਪਾਸੇ ਦੇ ਬੇਫ਼ਿਕਰ ਬਾਦਸ਼ਾਹਾਂ ਦੇ ਸੰਗਠਨ ਨੂੰ ਦੇਖ ਰਹੇ ਹਨ, ਐਨੀ ਵੱਡੀ ਬਾਦਸ਼ਾਹਾਂ ਦੀ ਸਭਾ ਸਾਰੇ
ਕਲਪ ਵਿੱਚ ਇਸ ਸੰਗਮ ਦੇ ਸਮੇਂ ਹੁੰਦੀ ਹੈ। ਸਵਰਗ ਵਿੱਚ ਵੀ ਐਨੀ ਵੱਡੀ ਬਾਦਸ਼ਾਹੀ ਨਹੀਂ ਹੋਵੇਗੀ। ਪਰ
ਹੁਣ ਬਾਪਦਾਦਾ ਸਰਵ ਬਾਦਸ਼ਾਹਾਂ ਦੀ ਸਭਾ ਨੂੰ ਦੇਖ ਹਰਸ਼ਿਤ ਹੋ ਰਹੇ ਹਨ। ਦੂਰ ਵਾਲੇ ਵੀ ਦਿਲ ਦੇ
ਨਜ਼ਦੀਕ ਦਿਖਾਈ ਦੇ ਰਹੇ ਹਨ। ਤੁਸੀਂ ਸਭ ਨੈਣਾਂ ਵਿੱਚ ਸਮਾਏ ਹੋਏ ਹੋ, ਉਹ ਦਿਲ ਵਿੱਚ ਸਮਾਏ ਹੋਏ ਹਨ।
ਕਿੰਨੀ ਸੋਹਣੀ ਸਭਾ ਹੈ, ਅੱਜ ਦੇ ਵਿਸ਼ੇਸ਼ ਦਿਵਸ ਤੇ ਸਭ ਦੇ ਚੇਹਰਿਆਂ ਤੇ ਅਵਿੱਅਕਤ ਸਥਿਤੀ ਦੇ
ਸਮ੍ਰਿਤੀ ਦੀ ਝਲਕ ਦਿਖਾਈ ਦੇ ਰਹੀ ਹੈ। ਸਭਦੇ ਦਿਲ ਵਿੱਚ ਬ੍ਰਹਮਾ ਬਾਪ ਦੀ ਸਮ੍ਰਿਤੀ ਸਮਾਈ ਹੋਈ ਹੈ।
ਆਦਿ ਦੇਵ ਬ੍ਰਹਮਾ ਬਾਪ ਅਤੇ ਸ਼ਿਵ ਬਾਪ ਦੋਵੇ ਹੀ ਸਰਵ ਬੱਚਿਆਂ ਨੂੰ ਦੇਖ ਹਰਸ਼ਿਤ ਹੋ ਰਹੇ ਹਨ।
ਅੱਜ ਤੇ ਸੇਵੇਰੇ ਦੋ ਵੱਜੇ
ਤੋਂ ਲੈਕੇ ਬਾਪਦਾਦਾ ਦੇ ਗਲੇ ਵਿੱਚ ਵੱਖ -ਵੱਖ ਤਰ੍ਹਾਂ ਦੀਆਂ ਮਾਲਾਵਾਂ ਪਈਆਂ ਹੋਇਆ ਸਨ। ਇਹ ਫੁੱਲਾ
ਦੀਆਂ ਮਾਲਾਵਾਂ ਤੇ ਕਾਮਨ ਹਨ। ਹੀਰੇ ਦੀ ਮਾਲਾਵਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਪਰ ਸਨੇਹ ਦੇ ਅਮਲ
ਮੋਤੀਆਂ ਦੀਆਂ ਮਾਲਾ ਅਤਿ ਸ਼੍ਰੇਸ਼ਠ ਹਨ। ਹਰ ਇੱਕ ਬੱਚੇ ਦੇ ਦਿਲ ਵਿੱਚ ਸਨੇਹ ਵਿਸ਼ੇਸ਼ ਇਮਰਜ਼ ਰਿਹਾ।
ਬਾਪਦਾਦਾ ਦੇ ਕੋਲ ਚਾਰ ਤਰ੍ਹਾਂ ਦੀ ਵੱਖ -ਵੱਖ ਮਾਲਾਵਾਂ ਇਮਰਜ਼ ਸੀ। ਪਹਿਲਾ ਨੰਬਰ ਸ਼੍ਰੇਸ਼ਠ ਬੱਚਿਆਂ
ਦੀ ਜੋ ਬਾਪ ਸਮਾਨ ਬਣਨ ਦੇ ਸ਼੍ਰੇਸ਼ਠ ਪੁਰਸਾਥੀ ਬੱਚੇ ਹਨ, ਇਵੇਂ ਦੇ ਬੱਚੇ ਮਾਲਾ ਦੇ ਰੂਪ ਵਿੱਚ ਬਾਪ
ਦੇ ਗਲੇ ਵਿੱਚ ਪਿਰੋਏ ਹੋਏ ਸਨ।ਪਹਿਲੀ ਮਾਲਾ ਸਭਤੋਂ ਛੋਟੀ ਸੀ। ਦੂਸਰੀ ਮਾਲਾ -ਦਿਲ ਦੇ ਸਨੇਹ ਸਮੀਪ
ਸਮਾਨ ਬਣਨ ਦੇ ਪੁਰਸ਼ਾਰਥੀ ਬੱਚਿਆਂ ਦੀ ਮਾਲਾ, ਉਹ ਸ਼੍ਰੇਸ਼ਠ ਪੁਰਸ਼ਾਰਥੀ ਇਹ ਪੁਰਸ਼ਾਰਥੀ। ਤੀਸਰੀ ਮਾਲਾ
ਸੀ - ਜੋ ਵੱਡੀ ਸੀ ਉਹ ਸੀ -ਸਨੇਹੀ ਵੀ, ਬਾਪ ਦੀ ਸੇਵਾ ਵਿੱਚ ਸਾਥੀ ਵੀ ਪਰ ਕਦੀ ਤੀਵਰ ਪੁਰਸ਼ਾਰਥੀ
ਅਤੇ ਕਦੀ, ਕਦੀ -ਕਦੀ ਤੂਫ਼ਾਨਾਂ ਦਾ ਸਾਮਣਾ ਜ਼ਿਆਦਾ ਕਰਨ ਵਾਲੇ। ਪਰ ਚਾਹੁਣ ਵਾਲੇ, ਸੰਪੰਨ ਬਣਨ ਦੀ
ਚਾਹਣਾ ਵੀ ਚੰਗੀ ਰਹਿੰਦੀ ਹੈ। ਚੌਥੀ ਮਾਲਾ ਸੀ ਉਲਾਹਣੇ ਵਾਲਿਆਂ ਦੀ। ਵੱਖ -ਵੱਖ ਤਰ੍ਹਾਂ ਦੇ ਬੱਚਿਆਂ
ਦੀ ਅਵਿਅਕਤ ਫਰਿਸ਼ਤੇ ਫੇਸ ਦੇ ਰੂਪ ਵਿੱਚ ਮਾਲਾਵਾਂ ਸਨ। ਬਾਪਦਾਦਾ ਵੀ ਵੱਖ -ਵੱਖ ਮਾਲਾਵਾਂ ਨੂੰ ਦੇਖ
ਖੁਸ਼ ਵੀ ਹੋ ਰਹੇ ਸਨ ਅਤੇ ਸਨੇਹ ਅਤੇ ਸਾਕਸ਼ ਨਾਲ -ਨਾਲ ਦੇ ਰਹੇ ਸਨ। ਹੁਣ ਤੁਸੀਂ ਸਭ ਆਪਣੇ -ਆਪ ਨੂੰ
ਸੋਚੋ ਮੈਂ ਕੌਣ? ਪਰ ਚਾਰੋਂ ਪਾਸੇ ਦੇ ਬੱਚਿਆਂ ਵਿੱਚ ਵਿਸ਼ੇਸ਼ ਸੰਕਲਪ ਵਰਤਮਾਨ ਸਮੇਂ ਦਿਲ ਵਿੱਚ ਇਮਰਜ਼
ਹੈ ਕਿ ਹੁਣ ਕੁਝ ਕਰਨਾ ਹੀ ਹੈ। ਇਹ ਉਮੰਗ -ਉਠਸ਼ਾਹ ਮੈਂਜੋਰਿਟੀ ਵਿੱਚ ਸੰਕਲਪ ਰੂਪ ਵਿੱਚ ਹੈ। ਸਵਰੂਪ
ਵਿੱਚ ਨਬਰਵਾਰ ਹਨ ਪਰ ਸੰਕਲਪ ਵਿੱਚ ਹਨ।
ਬਾਪਦਾਦਾ ਸਭ ਬੱਚਿਆਂ
ਨੂੰ ਅੱਜ ਦੇ ਸਨੇਹ ਦੇ ਦਿਨ, ਸਮ੍ਰਿਤੀ ਦੇ ਦਿਨ, ਸਮਰਥੀ ਦੇ ਦਿਨ, ਸਮਰਥੀ ਦੇ ਦਿਨ ਦੀ ਵਿਸ਼ੇਸ਼ ਦਿਲ
ਦੀਆਂ ਦੁਆਵਾਂ ਅਤੇ ਦਿਲ ਦੀਆਂ ਵਧਾਈਆਂ ਦੇ ਰਹੇ ਹਨ। ਅੱਜ ਦੇ ਵਿਸ਼ੇਸ਼ ਦਿਨ ਸਨੇਹ ਦਾ ਹੋਣ ਦੇ ਕਾਰਨ
ਮੈਂਜੋਰਿਟੀ ਸਨੇਹ ਵਿੱਚ ਖੋਏ ਹੋਏ ਹਨ ਇਵੇਂ ਹੀ ਪੁਰਸ਼ਾਰਥ ਵਿੱਚ ਸਦਾ ਸਨੇਹ ਵਿੱਚ ਖੋਏ ਹੋਏ ਰਹੋ।
ਲਵਲੀਨ ਰਹੋ ਤਾਂ ਸਹਿਜ ਸਾਧਨ ਹੈ ਸਨੇਹ, ਦਿਲ ਦਾ ਸਨੇਹ। ਬਾਪ ਦੇ ਪਰਿਚੇ ਦੀ ਸਮ੍ਰਿਤੀ ਸਹਿਤ ਸਨੇਹ।
ਬਾਪ ਦੀ ਪ੍ਰਾਪਤੀਆਂ ਦੇ ਸਨੇਹ ਸੰਪੰਨ ਸਨੇਹ। ਸਨੇਹ ਬਹੁਤ ਸਹਿਜ ਸਾਧਨ ਹੈ ਕਿਉਂਕਿ ਸਨੇਹੀ ਆਤਮਾ
ਮਿਹਨਤ ਤੋਂ ਬੱਚ ਜਾਂਦੀ ਹੈ। ਸਨੇਹ ਵਿੱਚ ਲੀਨ ਹੋਣ ਦੇ ਕਾਰਨ, ਸਨੇਹ ਵਿੱਚ ਖੋਏ ਹੋਣ ਦੇ ਕਾਰਨ ਕਿਸੇ
ਵੀ ਤਰ੍ਹਾਂ ਦੀ ਮਿਹਨਤ ਮਨੋਰਜ਼ਨ ਦੇ ਰੂਪ ਵਿੱਚ ਅਨੁਭਵ ਹੋਵੇਗੀ। ਸਨੇਹੀ ਖੁਦ ਹੀ ਦੇਹ ਭਾਨ, ਦੇਹ ਦੇ
ਸੰਬੰਧ ਦਾ ਧਿਆਨ, ਦੇਹ ਦੀ ਦੁਨੀਆਂ ਦੇ ਧਿਆਨ ਦੇ ਉੱਪਰ ਸਨੇਹ ਵਿੱਚ ਖੁਦ ਹੀ ਲੀਨ ਰਹਿੰਦੇ। ਦਿਲ ਦਾ
ਸਨੇਹ ਬਾਪ ਦੇ ਸਮੀਪ ਦਾ, ਸਾਥ ਦਾ, ਸਮਾਨਤਾ ਦਾ ਅਨੁਭਵ ਕਰਾਉਂਦਾ ਹੈ। ਸਨੇਹੀ ਸਦਾ ਆਪਣੇ ਨੂੰ ਬਾਪ
ਦੀ ਦੁਆਵਾਂ ਦੇ ਪਾਤਰ ਸਮਝਦੇ ਹਨ। ਸਨੇਹ ਅਸੰਭਵ ਨੂੰ ਵੀ ਸਹਿਜ ਸੰਭਵ ਕਰ ਦਿੰਦਾ ਹੈ। ਸਦਾ ਆਪਣੇ
ਮੱਥੇ ਤੇ, ਮੱਥੇ ਤੇ ਬਾਪ ਦੇ ਸਹਿਯੋਗ ਦਾ, ਸਨੇਹ ਦਾ ਹੱਥ ਅਨੁਭਵ ਕਰਦੇ ਹਨ। ਨਿਸ਼ਚੇਬੁੱਧੀ ਨਿਸ਼ਚਿੰਤ
ਰਹਿੰਦੇ ਹਨ। ਤੁਸੀਂ ਸਭ ਆਦਿ ਸਥਾਪਨਾ ਦੇ ਬੱਚਿਆਂ ਨੂੰ ਆਦਿ ਦੇ ਸਮੇਂ ਦਾ ਅਨੁਭਵ ਹੈ, ਹੁਣ ਵੀ ਸੇਵਾ
ਦੇ ਆਦਿ ਨਿਮਿਤ ਬੱਚਿਆਂ ਨੂੰ ਅਨੁਭਵ ਹੈ ਕਿ ਆਦਿ ਵਿੱਚ ਸਭ ਬੱਚਿਆਂ ਨੂੰ ਬਾਪ ਮਿਲਿਆ, ਉਸ ਸਮ੍ਰਿਤੀ
ਨਾਲ ਸਨੇਹ ਦਾ ਨਸ਼ਾ ਕਿੰਨਾ ਸੀ! ਨਾਲੇਜ਼ ਤਾਂ ਪਿੱਛੇ ਮਿਲੀ ਪਰ ਪਹਿਲਾ -ਪਹਿਲਾ ਨਸ਼ਾ ਸਨੇਹ ਵਿੱਚ ਖੋਏ
ਹੋਏ ਹਨ। ਬਾਪ ਸਨੇਹ ਦਾ ਸਾਗਰ ਹੈ ਤਾਂ ਮੈਂਜੋਰਿਟੀ ਬੱਚੇ ਆਦਿ ਸਨੇਹ ਦੇ ਸਾਗਰ ਵਿੱਚ ਖੋਏ ਹੋਏ ਹਨ,
ਪੁਰਸ਼ਾਰਥ ਦੀ ਰਫ਼ਤਾਰ ਵਿੱਚ ਬਹੁਤ ਚੰਗੀ ਸਪੀਡ ਵਿੱਚ ਚਲੇ ਹਨ। ਪਰ ਕਈ ਬੱਚੇ ਸਨੇਹ ਦੇ ਸਾਗਰ ਵਿੱਚ
ਖੋ ਜਾਂਦੇ ਹਨ, ਕਈ ਸਿਰਫ਼ ਡੁਬਕੀ ਲਗਾਕੇ ਬਾਹਰ ਆ ਜਾਂਦੇ ਹਨ ਇਸਲਈ ਜਿਨਾਂ ਖੋਏ ਹੋਏ ਬੱਚਿਆਂ ਦੀ
ਮਿਹਤਨ ਘੱਟ ਲੱਗਦੀ ਓਨੀ ਉਹਨਾਂ ਦੀ ਨਹੀਂ।ਕਦੀ ਮਿਹਨਤ, ਕਦੀ ਮੁਹਬਤ, ਦੋਵਾਂ ਵਿੱਚ ਰਹਿੰਦੇ। ਪਰ ਜੋ
ਸਨੇਹ ਵਿੱਚ ਲਵਲੀਨ ਰਹਿੰਦੇ ਹਨ ਉਹ ਸਦਾ ਆਪਣੇ ਨੂੰ ਛਤਰਛਾਇਆ ਦੇ ਅੰਦਰ ਰਹਿਣ ਦਾ ਅਨੁਭਵ ਕਰਦੇ ਹਨ।
ਦਿਲ ਦੇ ਸਨੇਹੀ ਬੱਚੇ ਮਿਹਤਨ ਨੂੰ ਵੀ ਮੁਹੱਬਤ ਵਿੱਚ ਬਦਲ ਲੈਂਦੇ ਹਨ। ਉਹਨਾਂ ਦੇ ਅੱਗੇ ਪਹਾੜ ਵਰਗੀ
ਸਮੱਸਿਆ ਵੀ ਪਹਾੜ ਨਹੀਂ ਪਰ ਰੂਈ ਸਮਾਨ ਅਨੁਭਵ ਹੁੰਦੀ ਹੈ। ਪੱਥਰ ਵੀ ਪਾਣੀ ਸਮਾਨ ਅਨੁਭਵ ਹੁੰਦਾ
ਹੈ। ਤਾਂ ਜਿਵੇਂ ਅੱਜ ਵਿਸ਼ੇਸ਼ ਸਨੇਹ ਦੇ ਵਾਯੂਮੰਡਲ ਵਿੱਚ ਰਹੇ ਤਾਂ ਅਨੁਭਵ ਕੀਤਾ ਮਿਹਨਤ ਹੈ ਜਾਂ
ਮਨੋਰੰਜਨ ਹੋਇਆ!
ਅੱਜ ਦੇ ਸਨੇਹ ਦਾ ਸਭ
ਨੂੰ ਅਨੁਭਵ ਹੋਇਆ ਨਾ! ਸਨੇਹ ਵਿੱਚ ਖੋਏ ਹੋਏ ਸਨ? ਖੋਏ ਹੋਏ ਸੀ ਸਭ! ਅੱਜ ਮਿਹਨਤ ਦਾ ਅਨੁਭਵ ਹੋਇਆ?
ਕਿਸੇ ਵੀ ਗੱਲ ਦੀ ਮਿਹਨਤ ਦਾ ਅਨੁਭਵ ਹੋਇਆ? ਕਯਾ, ਕਿਉਂ, ਕਿਵੇਂ ਦਾ ਸੰਕਲਪ ਆਇਆ? ਸਨੇਹ ਸਭ ਭੁਲਾ
ਦਿੰਦਾ ਹੈ। ਤਾਂ ਬਾਪਦਾਦਾ ਕਹਿੰਦੇ ਹਨ ਕਿ ਬਾਪ ਦੇ ਇਸ ਸਨੇਹ ਨੂੰ ਭੁਲੋ ਨਹੀਂ। ਸਨੇਹ ਦਾ ਸਾਗਰ
ਮਿਲਿਆ ਹੈ, ਖੂਬ ਲਹਿਰਾਓ। ਜਦੋਂ ਵੀ ਕੋਈ ਮਿਹਨਤ ਦਾ ਅਨੁਭਵ ਹੋਵੇ ਨਾ, ਕਿਉਂਕਿ ਮਾਇਆ ਵਿੱਚ -ਵਿੱਚ
ਪੇਪਰ ਲੈਂਦੀ ਹੈ, ਪਰ ਉਸ ਸਮੇਂ ਸਨੇਹ ਦੇ ਅਨੁਭਵ ਨੂੰ ਯਾਦ ਕਰੋ। ਤਾਂ ਮਿਹਨਤ ਮੁਹੱਬਤ ਵਿੱਚ ਬਦਲ
ਜਾਏਗੀ। ਅਨੁਭਵ ਕਰਕੇ ਦੇਖੋ। ਕੀ ਹੈ, ਗਲਤੀ ਕੀ ਹੋ ਜਾਂਦੀ ਹੈ! ਉਸ ਸਮੇਂ ਕੀ, ਕਿਉਂ … ਇਸ ਵਿੱਚ
ਬਹੁਤ ਚਲੇ ਜਾਂਦੇ ਹੋ। ਜੋ ਆਇਆ ਹੈ ਉਹ ਜਾਂਦਾ ਵੀ ਹੈ ਪਰ ਜਾਏਗਾ ਕਿਵੇਂ? ਸਨੇਹ ਨੂੰ ਯਾਦ ਕਰਨ ਨਾਲ
ਮਿਹਨਤ ਚਲੀ ਜਾਏਗੀ ਕਿਉਕਿ ਸਭ ਨੂੰ ਵੱਖ -ਵੱਖ ਸਮੇਂ ਤੇ ਬਾਪਦਾਦਾ ਦੋਵਾਂ ਦੇ ਸਨੇਹ ਦਾ ਅਨੁਭਵ ਤਾਂ
ਹੈ। ਹੈ ਨਾ ਅਨੁਭਵ! ਕਦੀ ਤੇ ਕੀਤਾ ਹੈ ਨਾ, ਚਲੋ ਸਦਾ ਨਹੀਂ ਤਾਂ ਕਦੀ ਤਾਂ ਹੈ। ਉਸ ਸਮੇਂ ਨੂੰ ਯਾਦ
ਕਰੋ - ਬਾਪ ਦਾ ਸਨੇਹ ਕੀ ਹੈ! ਬਾਪ ਦੇ ਸਨੇਹ ਵਿੱਚ ਕੀ - ਕੀ ਅਨੁਭਵ ਕੀਤਾ! ਤਾਂ ਸਨੇਹ ਦੀ ਸਮ੍ਰਿਤੀ
ਨਾਲ ਮਿਹਨਤ ਬਦਲ ਜਾਏਗੀ ਕਿਉਂਕਿ ਬਾਪਦਾਦਾ ਨੂੰ ਕਿਸੇ ਵੀ ਬੱਚੇ ਦੀ ਮਿਹਨਤ ਦੀ ਸਥਿਤੀ ਚੰਗੀ ਨਹੀਂ
ਲੱਗਦੀ। ਮੇਰੇ ਬੱਚੇ ਅਤੇ ਮਿਹਨਤ! ਤਾਂ ਮਿਹਨਤ ਮੁਕਤ ਕਦੋਂ ਬਣੋਂਗੇ? ਇਹ ਸੰਗਮਯੁਗ ਹੀ ਹੈ ਜਿਸਵਿੱਚ
ਮਿਹਨਤ ਮੁਕਤ, ਮੌਜ ਹੀ ਮੌਜ ਵਿੱਚ ਰਹਿ ਸਕਦੇ ਹੋ। ਮੌਜ ਨਹੀਂ ਹੈ ਤਾਂ ਕੋਈ ਨਾ ਕੋਈ ਬੋਝ ਬੁੱਧੀ
ਵਿੱਚ ਹੈ, ਬਾਪ ਨੇ ਕਿਹਾ ਹੈ ਬੋਝ ਮੈਨੂੰ ਦੇ ਦੋ। ਮੈਂ -ਪਨ ਨੂੰ ਭੁੱਲ ਟ੍ਰਸਟੀ ਬਣ ਜਾਓ। ਜ਼ਿਮੇਵਾਰੀ
ਬਾਪ ਨੂੰ ਦੇ ਦਵੋ ਅਤੇ ਖੁਦ ਦਿਲ ਨਾਲ ਸੱਚੇ ਬਣ ਖਾਓ, ਖੇਲੋ ਅਤੇ ਮੋਜ਼ ਕਰੋ ਕਿਉਂਕਿ ਇਹ ਸੰਗਮਯੁਗ
ਸਭ ਯੁਗਾਂ ਵਿਚੋਂ ਮੌਜਾਂ ਦਾ ਯੁੱਗ ਹੈ। ਇਸ ਮੌਜਾਂ ਦੇ ਯੁੱਗ ਵਿੱਚ ਹੀ ਮੌਜ ਨਹੀਂ ਮਨਾਓਗੇ ਤਾਂ ਕਦੋਂ
ਮਨਾਓਗੇ? ਬਾਪਦਾਦਾ ਜਦੋਂ ਦੇਖਦੇ ਹਨ ਕਿ ਬੱਚੇ ਜਦੋਂ ਬੋਝ ਉਠਾਕੇ ਬਹੁਤ ਮਿਹਨਤ ਕਰ ਰਹੇ ਹਨ। ਦੇ ਨਹੀਂ
ਦਿੰਦੇ, ਖੁਦ ਹੀ ਉਠਾ ਲੈਂਦੇ। ਤਾਂ ਬਾਪ ਨੂੰ ਤਰਸ ਪਵੇਗਾ ਨਾ, ਰਹਿਮ ਆਏਗਾ ਨਾ। ਮੌਜਾਂ ਦੇ ਸਮੇਂ
ਮਿਹਨਤ! ਸਨੇਹ ਵਿੱਚ ਕਹੋ ਜਾਓ, ਸਨੇਹ ਦੇ ਸਮੇਂ ਨੂੰ ਯਾਦ ਕਰੋ। ਹਰ ਇੱਕ ਨੂੰ ਕਿਸੇ ਨਾ ਕਿਸੇ ਸਮੇਂ
ਵਿਸ਼ੇਸ਼ ਸਨੇਹ ਦੀ ਅਨੁਭੂਤੀ ਹੁੰਦੀ ਹੀ ਹੈ, ਹੋਈ ਹੈ। ਬਾਪ ਜਾਣਦਾ ਹੈ ਹੋਈ ਹੈ ਪਰ ਯਾਦ ਨਹੀਂ ਕਰਦੇ
ਹੋ।ਮਿਹਨਤ ਨੂੰ ਦੇਖਦੇ ਰਹਿੰਦੇ, ਉਲਝਦੇ ਰਹਿੰਦੇ। ਜੇਕਰ ਅੱਜ ਵੀ ਅੰਮ੍ਰਿਤਵੇਲੇ ਤੋਂ ਹੁਣ ਤੱਕ
ਬਾਪਦਾਦਾ ਦੋਵੇਂ ਅਥਾਰਿਟੀ ਦੇ ਸਨੇਹ ਦਾ ਦਿਲ ਨਾਲ ਅਨੁਭਵ ਕੀਤਾ ਹੋਵੇਗਾ ਤਾਂ ਅੱਜ ਦੇ ਦਿਨ ਨੂੰ ਵੀ
ਯਾਦ ਕਰਨ ਨਾਲ ਸਨੇਹ ਦੇ ਅਗੇ ਮਿਹਨਤ ਖ਼ਤਮ ਹੋ ਜਾਏਗੀ।
ਹੁਣ ਬਾਪਦਾਦਾ ਇਸ ਵਰ੍ਹੇ
ਵਿੱਚ ਹਰ ਬੱਚੇ ਨੂੰ ਸਨੇਹ ਯੁਕਤ, ਮਿਹਨਤ ਮੁਕਤ ਦੇਖਣਾ ਚਾਹੁੰਦੇ ਹਨ। ਮਿਹਨਤ ਦਾ ਨਾਮਨਿਸ਼ਾਨ ਦਿਲ
ਵਿੱਚ ਨਹੀਂ ਰਹੇ, ਜੀਵਨ ਵਿੱਚ ਨਹੀਂ ਰਹੇ। ਹੋ ਸਕਦਾ ਹੈ? ਹੋ ਸਕਦਾ ਹੈ? ਜੋ ਸਮਝਦੇ ਹਨ ਕਰਕੇ ਹੀ
ਛੱਡਣਾ ਚਾਹੁੰਦੇ ਹਨ, ਹਿੰਮਤ ਵਾਲੇ ਹਨ ਉਹ ਹੱਥ ਉਠਾਓ। ਅੱਜ ਵਿਸ਼ੇਸ਼ ਅਜਿਹੇ ਹਰ ਬੱਚੇ ਨੂੰ ਬਾਪ ਦਾ
ਵਿਸ਼ੇਸ਼ ਵਰਦਾਨ ਹੈ - ਮਿਹਨਤ ਮੁਕਤ ਹੋਣਾ ਦਾ। ਸਵੀਕਾਰ ਹੈ? ਫਿਰ ਕੁਝ ਹੋ ਜਾਏ ਤਾਂ ਕੀ ਕਰਨਗੇ? ਕਿਉਂ,
ਕਿਉਂ ਤਾਂ ਨਹੀਂ ਕਰੋਂਗੇ ਨਾ? ਮੁਹੱਬਤ ਦੇ ਸਮੇਂ ਨੂੰ ਯਾਦ ਕਰਨਾ। ਅਨੁਭਵ ਨੂੰ ਯਾਦ ਕਰਨਾ ਅਤੇ
ਅਨੁਭਵ ਵਿੱਚ ਖੋ ਜਾਣਾ। ਤੁਹਾਡਾ ਵਾਇਦਾ ਹੈ। ਬਾਪ ਵੀ ਬੱਚਿਆਂ ਤੋਂ ਪ੍ਰਸ਼ਨ ਪੁੱਛਦੇ ਹਨ, ਕਿ ਤੁਸੀਂ
ਸਭਦਾ ਵਾਇਦਾ ਹੈ ਕਿ ਅਸੀਂ ਬਾਪ ਦਵਾਰਾ 21 ਜਨਮਾਂ ਦੇ ਲਈ ਜੀਵਨਮੁਕਤ ਅਵਸਥਾ ਦੀ ਪਦਵੀ ਪ੍ਰਾਪਤ ਕਰ
ਰਹੇ ਹਾਂ, ਕਰੇਂਗੇ ਹੀ, ਤਾਂ ਜੀਵਨਮੁਕਤ ਵਿੱਚ ਮਿਹਨਤ ਹੁੰਦੀ ਹੈ ਕੀ? 21 ਜਨਮ ਵਿੱਚ ਇੱਕ ਜਨਮ
ਸੰਗਮ ਦਾ ਹੈ। ਤੁਹਾਡਾ ਵਾਇਦਾ 21 ਜਨਮਾਂ ਦਾ ਹੈ, 20 ਜਨਮਾਂ ਦਾ ਨਹੀਂ ਹੈ। ਤਾਂ ਹੁਣ ਤੋਂ ਮਿਹਨਤ
ਮੁਕਤ ਮਤਲਬ ਜੀਵਨਮੁਕਤ, ਬੇਫ਼ਿਕਰ ਬਾਦਸ਼ਾਹ। ਹੁਣ ਦੇ ਸੰਸਕਾਰ ਆਤਮਾ ਵਿੱਚ 21 ਜਨਮ ਇਮਰਜ਼ ਰਹਿਣਗੇ।
ਤਾਂ 21 ਜਨਮ ਦਾ ਵਰਸਾ ਲਿਆ ਹੈ ਨਾ! ਜਾਂ ਲੈਣਾ ਹੈ ਹਾਲੇ? ਤਾਂ ਅਟੇੰਸ਼ਨ ਪਲੀਸ, ਮਿਹਨਤ ਮੁਕਤ,
ਸੰਤੁਸ਼ਟ ਰਹਿਣਾ ਅਤੇ ਸੰਤੁਸ਼ਟ ਕਰਨਾ। ਸਿਰਫ਼ ਰਹਿਣਾ ਨਹੀਂ, ਕਰਨਾ ਵੀ ਹੈ। ਤਾਂ ਹੀ ਮਿਹਨਤ ਮੁਕਤ
ਰਹੋਂਗੇ। ਨਹੀਂ ਤਾਂ ਰੋਜ਼ ਕੋਈ ਨਾ ਕੋਈ ਬੋਝ ਦੀਆਂ ਗੱਲਾਂ, ਮਿਹਨਤ ਦੀਆਂ ਗੱਲਾਂ, ਕੀ ਕਿਉਂ ਦੀ ਭਾਸ਼ਾ
ਵਿੱਚ ਆਏਗੀ। ਹੁਣ ਸਮੇਂ ਦੀ ਸਮੀਪਤਾ ਨੂੰ ਦੇਖ ਰਹੇ ਹੋ। ਜਿਵੇਂ ਸਮੇਂ ਦੀ ਸਮੀਪਤਾ ਹੋ ਰਹੀ ਹੈ, ਇਵੇਂ
ਤੁਸੀਂ ਸਭਦਾ ਵੀ ਬਾਪ ਦੇ ਨਾਲ ਸਮੀਪਤਾ ਦਾ ਅਨੁਭਵ ਵਧਣਾ ਚਾਹੀਦਾ ਹੈ ਨਾ। ਬਾਪ ਨਾਲ ਤੁਹਾਡੀ ਸਮੀਪਤਾ
ਸਮੇਂ ਦੀ ਸਮੀਪਤਾ ਨੂੰ ਖ਼ਤਮ ਕਰੇਗੀ। ਕੀ ਤੁਸੀਂ ਸਭ ਬੱਚਿਆਂ ਨੂੰ ਆਤਮਾਵਾਂ ਦੇ ਦੁੱਖ ਅਸ਼ਾਂਤੀ ਕੰਨਾਂ
ਵਿੱਚ ਨਹੀਂ ਸੁਣਾਈ ਦਿੰਦਾ! ਤੁਸੀਂ ਹੀ ਪੁਰਵਜ਼ ਵੀ ਹੋ, ਪੂਜਯ ਵੀ ਹੋ, ਤਾਂ ਹੇ ਪੁਰਵਜ਼ ਆਤਮਾਵੋ, ਕਦੋਂ
ਵਿਸ਼ਵ ਕਲਿਆਣ ਦਾ ਕੰਮ ਸੰਪੰਨ ਕਰੋਂਗੇ?
ਬਾਪਦਾਦਾ ਨੇ ਸਮਾਚਾਰਾਂ
ਵਿੱਚ ਦੇਖਿਆ ਹੈ, ਹਰ ਵਰਗ ਵਾਲੇ ਆਪਣੀ -ਆਪਣੀ ਮੀਟਿੰਗ ਕਰਦੇ ਹਨ,ਪਲੈਨ ਬਣਾਉਂਦੇ ਹਨ ਕਿ ਵਿਸ਼ਵ
ਕਲਯਾਨ ਦੀ ਗਤੀ ਨੂੰ ਤੀਵਰ ਕਿਵੇਂ ਕਰੀਏ? ਪਲੈਨ ਤਾਂ ਬਹੁਤ ਵਧੀਆ ਬਣਾਉਂਦੇ ਹਨ, ਪਰ ਬਾਪਦਾਦਾ
ਪੁੱਛਦੇ ਹਨ ਆਖਿਰ ਵੀ ਕਦੋਂ ਤੱਕ? ਇਸਦਾ ਉੱਤਰ ਦਾਦੀਆਂ ਦੇਣਗੀਆਂ - ਆਖ਼ਿਰ ਕਦੋਂ ਤੱਕ? ਪਾਂਡਵ ਦੇਣਗੇ
- ਆਖਿਰ ਕਦੋਂ ਤੱਕ? ਬਾਪ ਦੀ ਪ੍ਰਤਖਤਾ ਹੋ, ਇਹ ਸਭ ਹਰ ਵਰਗ ਦੇ ਪਲੈਨ ਬਣਾਉਣ ਦਾ ਲਕਸ਼ ਰੱਖਦੇ ਹਨ।
ਪਰ ਪ੍ਰਤਖਤਾ ਹੋਵੇਗੀ ਦ੍ਰਿੜ੍ਹ ਪ੍ਰਤਿਗਿਆ ਨਾਲ। ਪ੍ਰਤਿਗਿਆ ਵਿੱਚ ਦ੍ਰਿੜ੍ਹਤਾ, ਕਦੀ ਕਿਸੇ ਕਾਰਨ
ਨਾਲ ਅਤੇ ਗੱਲਾਂ ਨਾਲ ਦ੍ਰਿੜ੍ਹਤਾ ਘੱਟ ਹੋ ਜਾਂਦੀ ਹੈ। ਪ੍ਰਤਿਗਿਆ ਬਹੁਤ ਵਧੀਆ ਕਰਦੇ ਹਨ,
ਅੰਮ੍ਰਿਤਵੇਲੇ ਜੇਕਰ ਤੁਸੀਂ ਸੁਣ ਸਕੋ ਨਾ, ਬਾਪ ਤਾਂ ਸੁਣਦੇ ਹਨ, ਤੁਹਾਡੇ ਕੋਲ ਅਜਿਹਾ, ਹਾਲੇ
ਸਾਇੰਸ ਨੇ ਸਾਧਨ ਨਹੀਂ ਦਿੱਤਾ ਹੈ ਜੋ ਸਭ ਦੇ ਦਿਲ ਦਾ ਆਵਾਜ਼ ਸੁਣ ਸਕੋ। ਬਾਪਦਾਦਾ ਸੁਣਾਉਂਦੇ ਹਨ,
ਵਾਦੇਆਂ ਦੀਆਂ ਮਾਲਾਵਾਂ, ਸੰਕਲਪ ਕਰਨ ਦੀਆਂ ਗੱਲਾਂ ਐਨੀਆਂ ਗੱਲਾਂ ਚੰਗੀਆਂ ਚੰਗੀਆਂ ਗੱਲਾਂ ਦਿਲ
ਖੁਸ਼ ਕਰਨ ਵਾਲੀ ਹੁੰਦੀ ਹੈ ਜੋ ਬਾਪਦਾਦਾ ਕਹਿੰਦੇ ਵਾਹ ਬੱਚੇ ਵਾਹ! ਸੁਨਾਏ ਕੀ ਕੀ ਕਰਦੇ ਹੋ! ਜਦੋਂ
ਕਰਮ ਵਿੱਚ ਆਉਂਦੇ ਹੋ ਨਾ, ਮੁਰਲੀ ਤੱਕ ਵੀ 75 ਪਰਸੈਂਟ ਠੀਕ ਹੁੰਦੀ ਹੈ। ਪਰ ਜਦੋਂ ਕਰਮਯੋਗ ਵਿੱਚ
ਆਉਂਦੇ ਹੋ ਤਾਂ ਉਸਵਿੱਚ ਫ਼ਰਕ ਆ ਜਾਂਦਾ ਹੈ। ਕੁਝ ਸੰਸਕਾਰ ਕੁਝ ਸੁਭਾਵ, ਸੁਭਾਵ ਅਤੇ ਸੰਸਕਾਰ ਸਾਮਣਾ
ਕਰਦੇ ਹਨ, ਉਸਵਿੱਚ ਪ੍ਰਤਿਗਿਆ ਦ੍ਰਿੜ੍ਹ ਦੇ ਬਜਾਏ ਸਾਧਾਰਨ ਹੋ ਜਾਂਦੀ ਹੈ। ਦ੍ਰਿੜ੍ਹਤਾ ਦੀ
ਪਰਸੈਂਟੇਜ ਘੱਟ ਹੋ ਜਾਂਦੀ ਹੈ।
ਬਾਪਦਾਦਾ ਇੱਕ ਖੇਲ
ਬੱਚਿਆਂ ਦਾ ਦੇਖ ਮੁਸਕੁਰਾਉਦੇ ਹਨ। ਕਿਹੜਾ ਖੇਲ ਕਰਦੇ ਹੋ, ਦਸੀਏ ਕੀ? ਬਾਪਦਾਦਾ ਨੂੰ ਤਾਂ ਖੇਲ
ਦੇਖਣ ਵਿੱਚ ਰਹੀਮ ਆਉਂਦਾ ਹੈ, ਮਜ਼ਾ ਨਹੀਂ ਆਉਂਦਾ ਹੈ ਕਿਉਂਕਿ ਬਾਪਦਾਦਾ ਦੇਖਦੇ ਹਨ ਬੱਚੇ ਆਪਣੀ ਗੱਲ
ਦੂਸਰੇ ਦੇ ਉੱਪਰ ਰੱਖਣ ਵਿੱਚ ਬਹੁਤ ਹੋਸ਼ਿਆਰ ਹਨ। ਕੀ ਖੇਡ ਕਰਦੇ? ਸੋਚਦੇ ਹਨ ਕੌਣ ਦੇਖਣ ਵਾਲਾ ਹੈ!
ਮੈਂ ਜਾਨਾਂ ਮੇਰੀ ਦਿਲ ਜਾਣੇ। ਬਾਪ ਤਾਂ ਪ੍ਰੰਧਾਮ ਵਿੱਚ, ਸੂਕ੍ਸ਼੍ਮਵਤਨ ਵਿੱਚ ਬੈਠਿਆ ਹੈ। ਜੇਕਰ
ਕਿਸਨੂੰ ਕਹੋ ਕਿ ਇਹ ਨਹੀਂ ਕਰਨਾ ਚਾਹੀਦਾ, ਤਾਂ ਖੇਡ ਕੀ ਕਰਦੇ ਹਨ, ਪਤਾ ਹੈ? ਹਾਂ ਹੋਇਆ ਤਾਂ ਹੈ
ਪਰ …ਪਰ ਜਰੂਰ ਪਾਉਦੇ ਹਨ। ਪਰ ਕੀ? ਇਵੇਂ ਸੀ ਨਾ, ਇਵੇਂ ਕੀਤਾ ਨਾ, ਇਵੇਂ ਹੁੰਦਾ ਹੈ ਨਾ, ਤਾਂ
ਹੋਇਆ , ਮੈਂ ਨਹੀਂ ਕੀਤਾ, ਇਵੇਂ ਹੋਇਆ ਤਾਹੀ। ਹੁਣ ਇਸਨੇ ਕੀਤਾ, ਤਾਂ ਕੀਤਾ। ਨਹੀਂ ਤਾਂ ਮੈਂ ਨਹੀਂ
ਕਰਦਾ, ਤਾਂ ਇਹ ਕੀ ਹੋਇਆ? ਆਪਣੀ ਮਹਿਸੂਸਤਾ, ਰਿਅਲਾਇਜੇਸ਼ਨ ਘੱਟ ਹੈ। ਅੱਛਾ, ਮਨੋਂ ਉਸਨੇ ਇਵੇਂ ਕੀਤਾ,
ਤਾਂ ਤੁਸੀਂ ਕੀਤਾ, ਚਲੋ ਬਹੁਤ ਚੰਗਾ। ਪਹਿਲਾ ਨੰਬਰ ਉਹ ਹੋਇਆ, ਦੂਸਰਾ ਨੰਬਰ ਤੁਸੀਂ ਹੋਏ, ਠੀਕ ਹੈ।
ਬਾਪਦਾਦਾ ਇਹ ਵੀ ਮਨ ਲੈਂਦੇ ਹਨ। ਤੁਸੀਂ ਪਹਿਲਾ ਨੰਬਰ ਨਹੀਂ ਹੋ, ਦੂਸਰਾ ਨੰਬਰ ਹੋ ਪਰ ਜੇਕਰ ਤੁਸੀਂ
ਸੋਚਦੇ ਹੋ ਕਿ ਪਹਿਲਾ ਨੰਬਰ ਪਰਿਵਰਤਨ ਕਰੇ ਤਾਂ ਮੈਂ ਠੀਕ ਹੋਵਾਂਗਾ, ਠੀਕ ਹੈ? ਇਹ ਸਮਝਦੇ ਹੋ ਨਾ
ਉਸ ਸਮੇਂ। ਮਨੋਂ ਪਹਿਲਾ ਨੰਬਰ ਪਰਿਵਰਤਨ ਕਰਦਾ ਹੈ। ਬਾਪਦਾਦਾ ਅਤੇ ਸਭ ਪਹਿਲੇ ਨੰਬਰ ਵਾਲਿਆਂ ਨੂੰ
ਕਹਿੰਦੇ ਹਨ ਤੁਹਾਡੀ ਗਲਤੀ ਹੈ, ਤੁਹਾਨੂੰ ਪਰਿਵਰਤਨ ਕਰਨਾ ਹੈ, ਠੀਕ ਹੈ। ਅੱਛਾ ਜੇਕਰ ਪਹਿਲਾ ਨੰਬਰ
ਵਾਲੇ ਨੇ ਪਰਿਵਰਤਨ ਕੀਤਾ, ਤਾਂ ਪਹਿਲਾ ਨੰਬਰ ਕਿਸਨੂੰ ਮਿਲੇਗਾ? ਤੁਹਾਡਾ ਤਾਂ ਪਹਿਲਾ ਨੰਬਰ ਤੇ ਨਹੀਂ
ਹੋਵੇਗਾ। ਪਰਿਵਰਤਨ ਸ਼ਕਤੀ ਵਿੱਚ ਤੁਹਾਡਾ ਪਹਿਲਾ ਨੰਬਰ ਨਹੀਂ ਹੋਵੇਗਾ। ਪਹਿਲਾ ਨੰਬਰ ਤੁਸੀਂ ਉਸਨੂੰ
ਦਿਤਾ ਤਾਂ ਤੁਹਾਡਾ ਕਿਹੜਾ ਨੰਬਰ ਹੋਇਆ? ਦੂਸਰਾ ਨੰਬਰ ਹੋਇਆ ਨਾ। ਜੇਕਰ ਤੁਹਾਨੂੰ ਕਹੇ ਦੂਸਰਾ ਨੰਬਰ
ਹੈ ਤਾਂ ਮਜ਼ੂਰ ਕਰੋਗੇ। ਕਰੋਂਗੇ? ਕਹੋਗੇ ਨਹੀਂ, ਇਵੇਂ ਸੀ, ਵੈਸਾ ਸੀ ਕੈਸਾ ਸੀ। … ਇਹ ਭਾਸ਼ਾ ਬਹੁਤ
ਖੇਲ੍ਹ ਵਿੱਚ ਆਉਦੀ ਹੈ। ਇਵੇਂ ਉਵੇਂ ਕਿਵੇਂ ਇਹ ਖੇਲ ਬੰਦ ਕਰਕੇ ਮੈਨੂੰ ਪਰਿਵਰਤਨ ਹੋਣਾ ਹੈ। ਮੈਂ
ਪਰਿਵਰਤਨ ਹੋਕੇ ਦੂਸਰੇ ਨੂੰ ਪਰਿਵਰਤਨ ਕਰਾ, ਪਰ ਜੇਕਰ ਦੂਸਰੇ ਨੂੰ ਪਰਿਵਰਤਨ ਨਹੀਂ ਕਰ ਸਕਦੇ ਹੋ
ਤਾਂ ਸ਼ੁਭ ਭਾਵਨਾ, ਸ਼ੁਭ ਕਾਮਨਾ ਤਾਂ ਰੱਖ ਸਕਦੇ ਹੋ! ਉਹ ਤਾਂ ਤੁਹਾਡੀ ਆਪਣੀ ਚੀਜ਼ ਹੈ ਨਾ! ਤਾਂ ਹੇ
ਅਰਜੁਨ ਮੈਨੂੰ ਬਣਨਾ ਹੈ। ਪਹਿਲਾ ਵਿਸ਼ਵ ਦੇ ਰਾਜਧਾਨੀ ਲਕਸ਼ਮੀ -ਨਾਰਾਇਣ ਦੇ ਸਮੀਪ ਤੁਹਾਨੂੰ ਆਉਣਾ ਹੈ
ਜਾਂ ਦੂਸਰੇ ਨੰਬਰ ਵਾਲੇ ਨੂੰ?
ਬਾਪਦਾਦਾ ਦੀ ਇਸ ਵਰ੍ਹੇ
ਦੀ ਇਹ ਹੀ ਆਸ਼ ਹੈ ਕਿ ਸਭ ਬ੍ਰਾਹਮਣ ਆਤਮਾਵਾਂ, ਬ੍ਰਹਮਾਕੁਮਾਰ ਬ੍ਰਹਮਾਕੁਮਾਰੀ ਜਿਵੇਂ ਇੱਥੇ ਇਹ ਬੈਜ
ਲਗਾਉਂਦੇ ਹੋ ਨਾ, ਸਭ ਲਗਾਉਂਦੇ ਹਨ ਨਾ! ਏਥੇ ਵੀ ਆਉਂਦੇ ਹੋ ਤਾਂ ਤੁਹਾਨੂੰ ਬੈਜ ਮਿਲਦਾ ਹੈ ਨਾ,
ਭਾਵੇਂ ਕਾਗਜ਼ ਦਾ, ਭਾਵੇਂ ਸੋਨੇ ਦਾ, ਭਾਵੇਂ ਚਾਂਦੀ ਦਾ। ਤਾਂ ਜਿਵੇਂ ਇੱਥੇ ਬੈਜ ਲਗਾਉਂਦੇ ਹੋ ਉਵੇਂ
ਦਿਲ ਵਿੱਚ, ਮਨ ਵਿੱਚ ਇਹ ਬੈਜ ਲਗਾਓ, ਮੈਨੂੰ ਪਰਿਵਰਤਨ ਹੋਣਾ ਹੈ। ਮੈਨੂੰ ਨਿਮਿਤ ਬਣਨਾ ਹੈ। ਇਹ
ਬਦਲੇ, ਇਹ ਵਿਅਕਤੀ ਬਦਲੇ, ਇਹ ਵਿਅਕਤੀ ਬਦਲੇ, ਇਹ ਸਰਕਮਸਟਾਨਸ਼ ਬਦਲੇ, ਨਹੀਂ। ਮੈਨੂੰ ਬਦਲਣਾ ਹੈ।
ਗੱਲਾਂ ਤਾਂ ਆਉਣਗੀਆਂ, ਤੁਸੀਂ ਉੱਚੇ ਜਾਂ ਰਹੇ ਹੋ, ਉੱਚੇ ਸਥਾਨ ਤੇ ਸੱਮਿਸਿਆਵਾਂ ਵੀ ਤਾਂ ਉੱਚੀਆਂ
ਹੈ ਨਾ! ਪਰ ਜਿਵੇਂ ਅੱਜ ਨਬਰਵਾਰ ਯਥਾਸ਼ਕਤੀ ਸਨੇਹ ਦੇ ਸਮ੍ਰਿਤੀ ਦਾ ਵਾਯੂਮੰਡਲ ਸੀ। ਇਵੇਂ ਆਪਣੇ ਮਨ
ਵਿੱਚ ਸਦਾ ਸਨੇਹ ਵਿੱਚ ਲਵਲੀਨ ਰਹਿਣ ਦਾ ਵਾਯੂਮੰਡਲ ਸਦਾ ਇਮਰਜ ਰੱਖੋ।
ਬਾਪਦਾਦਾ ਦੇ ਕੋਲ
ਸਮਾਚਾਰ ਬਹੁਤ ਚੰਗੇ -ਚੰਗੇ ਆਉਂਦੇ ਹਨ। ਸੰਕਲਪ ਤੱਕ ਬਹੁਤ ਚੰਗੇ ਹਨ। ਸਵਰੂਪ ਵਿੱਚ ਆਉਣ ਵਿੱਚ
ਯਥਾਸ਼ਕਤੀ ਹੋ ਜਾਂਦੇ ਹਨ। ਹੁਣ ਦੋ ਮਿੰਟ ਦੇ ਲਈ ਸਭ ਪਰਮਾਤਮ ਸਨੇਹ, ਸੰਗਮਯੁਗ ਦੇ ਆਤਮਿਕ ਮੋਜ਼ ਦੀ
ਸਥਿਤੀ ਵਿੱਚ ਸਥਿਤ ਹੋ ਜਾਓ। (ਡਰਿਲ) ਅੱਛਾ - ਇਹ ਅਨੁਭਵ ਹਰ ਦਿਨ ਬਾਰ -ਬਾਰ ਸਮੇਂ ਪ੍ਰਤੀ ਸਮੇਂ
ਅਨੁਭਵ ਕਰਦੇ ਰਹਿਣਾ। ਸਨੇਹ ਨੂੰ ਨਹੀਂ ਛੱਡਣਾ। ਸਨੇਹ ਵਿੱਚ ਕਹੋ ਜਾਣਾ ਸਿੱਖੋ। ਅੱਛਾ।
ਚਾਰੋਂ ਪਾਸੇ ਦੇ
ਯੋਗਯੁਕਤ, ਯੁਕਤੀਯੁਕਤ, ਰਾਜ਼ਯੁਕਤ, ਖੁਦ ਵੀ ਰਾਜ਼ ਨੂੰ ਜਾਣ ਸਦਾ ਰਾਜ਼ੀ ਕਰਨ ਵਾਲੇ ਅਤੇ ਰਾਜ਼ੀ ਰਹਿਣ
ਵਾਲੇ, ਸਿਰਫ਼ ਖੁਦ ਰਾਜ਼ੀ ਨਹੀਂ ਰਹਿਣਾ ਹੈ, ਸਿਰਫ਼ ਖੁਦ ਰਾਜ਼ੀ ਨਹੀਂ ਰਹਿਣਾ ਹੈ, ਰਾਜ਼ੀ ਕਰਨਾ ਵੀ ਹੈ,
ਇਵੇਂ ਸਦਾ ਸਨੇਹ ਦੇ ਸਾਗਰ ਵਿੱਚ ਲਵਲੀਨ ਬੱਚਿਆਂ ਨੂੰ, ਸਦਾ ਬਾਪ ਸਮਾਨ ਬਣਨ ਦੇ ਤੀਵਰਗਤੀ ਦੇ
ਪੁਰਸ਼ਾਰਥੀ ਬੱਚਿਆਂ ਨੂੰ, ਸਦਾ ਅਸੰਭਵ ਨੂੰ ਵੀ ਸਹਿਜ ਸੰਭਵ ਕਰਨ ਵਾਲੀ ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ
ਬਾਪ ਨਾਲ ਰਹਿਣ ਵਾਲੇ ਅਤੇ ਬਾਪ ਦੀ ਸੇਵਾ ਵਿੱਚ ਸਾਥੀ ਰਹਿਣ ਵਾਲੇ ਅਜਿਹੇ ਬਹੁਤ -ਬਹੁਤ ਲੱਕੀ ਅਤੇ
ਲਵਲੀਨ ਬੱਚਿਆਂ ਨੂੰ ਅੱਜ ਦੇ ਅਵਿਅਕਤ ਦਿਵਸ ਦੀ, ਅਵਿਅਕਤ ਫਿਰਸ਼ਤੇ ਸਵਰੂਪ ਦੀ ਯਾਦਗਾਰ ਅਤੇ ਦਿਲ
ਦੀਆਂ ਦੁਆਵਾਂ, ਅੱਛਾ।
ਵਰਦਾਨ:-
ਯਾਦ ਦੇ ਜਾਦੂ
ਮੰਤਰ ਦਵਾਰਾ ਸਰਵ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿੱਧੀ ਸਵਰੂਪ ਭਵ
ਬਾਪ ਦੀ ਯਾਦ ਹੀ ਜਾਦੂ
ਦਾ ਮੰਤਰ ਹੈ, ਇਸ ਜਾਦੂ ਦੇ ਮੰਤਰ ਦਵਾਰਾ ਜੋ ਸਿੱਧੀ ਚਾਹੋ ਉਹ ਪ੍ਰਾਪਤ ਕਰ ਸਕਦੇ ਹੋ। ਜਿਵੇਂ ਸਥੂਲ
ਵਿੱਚ ਵੀ ਕਿਸੇ ਕੰਮ ਦੀ ਸਿੱਧੀ ਦੇ ਲਈ ਮੰਤਰ ਜੱਪਦੇ ਹਨ, ਇਵੇਂ ਏਥੇ ਵੀ ਜੇਕਰ ਕਿਸੇ ਕੰਮ ਵਿੱਚ
ਸਿੱਧੀ ਚਾਹੀਦੀ ਤਾਂ ਇਹ ਯਾਦ ਦਾ ਮਹਾਮੰਤਰ ਹੀ ਵਿਧੀ ਸਵਰੂਪ ਹੈ। ਇਹ ਜਾਦੂ ਮੰਤਰ ਸੈਕਿੰਡ ਵਿੱਚ
ਪਰਿਵਰਤਨ ਕਰ ਦਿੰਦਾ ਹੈ। ਇਸਨੂੰ ਸਦ ਸਮ੍ਰਿਤੀ ਵਿੱਚ ਰੱਖੋ ਤਾਂ ਸਦਾ ਸਿੱਧੀ ਸਵਰੂਪ ਬਣ ਜਾਣਗੇ
ਕਿਉਕਿ ਯਾਦ ਵਿੱਚ ਰਹਿਣਾ ਵੱਡੀ ਗੱਲ ਨਹੀਂ ਹੈ, ਸਦਾ ਯਾਦ ਵਿੱਚ ਰਹਿਣਾ - ਇਹ ਹੀ ਵਡੀ ਗੱਲ ਹੈ, ਇਸ
ਨਾਲ ਸਰਵ ਸਿਧੀਆਂ ਪ੍ਰਾਪਤ ਹੁੰਦੀ ਹੈ।
ਸਲੋਗਨ:-
ਸੈਕਿੰਡ ਵਿੱਚ
ਵਿਸਤਾਰ ਨੂੰ ਸਾਰ ਵਿੱਚ ਸਮਾ ਲੈਣਾ ਮਤਲਬ ਅੰਤਿਮ ਸਰਟੀਫ਼ਿਕੇਟ ਲੈਣਾ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਜਿਵੇਂ ਕੋਈ ਸ਼ਰੀਰ ਦੇ ਕੱਪੜੇ ਸਹਿਜ ਉਤਾਰ ਸਕਦੇ
ਹੋ ਇਵੇਂ ਇਹ ਸ਼ਰੀਰ ਰੂਪੀ ਕਪੜੇ ਵੀ ਸਹਿਜ ਉਤਾਰ ਸਕੋ ਅਤੇ ਸਹਿਜ ਹੀ ਸਮੇਂ ਤੇ ਧਾਰਨ ਕਰ ਸਕੋ, ਇਸਦਾ
ਅਭਿਆਸ ਚਾਹੀਦਾ ਹੈ। ਜੇਕਰ ਕੱਪੜੇ ਤੰਗ ਜਾਂ ਟਾਈਟ ਹਨ ਤਾਂ ਸਹਿਜ ਉਤਰ ਨਹੀਂ ਸਕਦੇ, ਇਵੇਂ ਇਹ ਦੇਹ
ਰੂਪੀ ਕਪੜੇ ਵੀ ਕਿਸੇ ਸੰਸਕਾਰ ਵਿੱਚ ਚਿਪਕਾ ਹੋਇਆ ਤੰਗ ਅਤੇ ਟਾਈਟ ਨਾ ਹੋਵੇ। ਇਸਦੇ ਲਈ ਵੀ ਸਭ ਗੱਲਾਂ
ਵਿੱਚ ਇਜ਼ੀ ਰਹੋ, ਜੇਕਰ ਇੰਜੀ ਰਹੋਗੇ ਤਾਂ ਸਭ ਕੰਮ ਇੰਜੀ ਹੋਣਗੇ।ਜਿੰਨੇ ਪੁਰਾਣੇ ਸੰਸਕਾਰਾਂ ਤੋਂ
ਨਿਆਰਾ ਰਹੋਗੇ ਓਨਾ ਅਵਸਥਾ ਵਿੱਚ ਵੀ ਨਿਆਰਾ ਮਤਲਬ ਵਿਦੇਹੀ ਸਹਿਜ ਬਣ ਜਾਏਗੀ।