31.01.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਇੱਥੇ ਆਏ ਹੋ ਸ੍ਰਵਸ਼ਕਤੀਮਾਨ ਬਾਪ ਤੋਂ ਸ਼ਕਤੀ ਲੈਣ ਮਤਲਬ ਦੀਵੇ ਵਿੱਚ ਗਿਆਨ ਦਾ ਘਿਓ ਪਾਉਣ "
ਪ੍ਰਸ਼ਨ:-
ਸ਼ਿਵ ਦੀ ਬਾਰਾਤ
ਦਾ ਗਾਇਨ ਕਿਉਂ ਹੈ?
ਉੱਤਰ:-
ਕਿਉਂਕਿ ਸ਼ਿਵਬਾਬਾ
ਜਦੋਂ ਵਾਪਿਸ ਜਾਂਦੇ ਹਨ ਤਾਂ ਸਾਰੀਆਂ ਆਤਮਾਵਾਂ ਦਾ ਝੁੰਡ ਉਨ੍ਹਾਂ ਦੇ ਪਿੱਛੇ - ਪਿੱਛੇ ਭੱਜਕੇ
ਜਾਂਦਾ ਹੈ। ਮੂਲਵਤਨ ਵਿੱਚ ਵੀ ਆਤਮਾਵਾਂ ਦਾ ਮਨਾਰਾ ( ਛੱਤਾ) ਲੱਗ ਜਾਂਦਾ ਹੈ। ਤੁਸੀਂ ਪਵਿੱਤਰ ਬਣਨ
ਵਾਲੇ ਬੱਚੇ ਬਾਪ ਦੇ ਨਾਲ - ਨਾਲ ਜਾਂਦੇ ਹੋ। ਸਾਥ ਦੇ ਕਾਰਨ ਹੀ ਬਰਾਤ ਦਾ ਗਾਇਨ ਹੈ।
ਓਮ ਸ਼ਾਂਤੀ
ਬੱਚਿਆਂ ਨੂੰ ਪਹਿਲਾਂ - ਪਹਿਲਾਂ ਇੱਕ ਹੀ ਪੁਆਇੰਟ ਸਮਝਣ ਦੀ ਹੈ ਕਿ ਅਸੀਂ ਸਾਰੇ ਭਾਈ - ਭਾਈ ਹਾਂ
ਅਤੇ ਉਹ ਸਭ ਦਾ ਬਾਪ ਹੈ। ਉਸਨੂੰ ਸ੍ਰਵਸ਼ਕਤੀਮਾਨ ਕਿਹਾ ਜਾਂਦਾ ਹੈ। ਤੁਹਾਡੇ ਵਿੱਚ ਸ੍ਰਵਸ਼ਕਤੀਆਂ ਸਨ।
ਤੁਸੀਂ ਵਿਸ਼ਵ ਤੇ ਰਾਜ ਕਰਦੇ ਸੀ। ਭਾਰਤ ਵਿੱਚ ਹੀ ਇਨ੍ਹਾਂ ਦੇਵੀ - ਦੇਵਤਿਆਂ ਦਾ ਰਾਜ ਸੀ। ਮਤਲਬ
ਤੁਸੀਂ ਬੱਚਿਆਂ ਦਾ ਰਾਜ ਸੀ। ਤੁਸੀਂ ਪਵਿੱਤਰ ਦੇਵੀ - ਦੇਵਤਾ ਸੀ, ਤੁਹਾਡਾ ਕੁਲ ਅਤੇ ਡਾਇਨੇਸਟੀ
ਹੈ, ਉਹ ਸਾਰੇ ਨਿਰਵਿਕਾਰੀ ਸਨ। ਕੌਣ ਨਿਰਵਿਕਾਰੀ ਸਨ? ਆਤਮਾਵਾਂ। ਹੁਣ ਤੁਸੀਂ ਫਿਰ ਨਿਰਵਿਕਾਰੀ ਬਣ
ਰਹੇ ਹੋ। ਜਿਵੇਂ ਕਿ ਸ੍ਰਵਸ਼ਕਤੀਮਾਨ ਬਾਪ ਨੂੰ ਯਾਦ ਕਰ ਉਨ੍ਹਾਂ ਤੋਂ ਸ਼ਕਤੀ ਲੈ ਰਹੇ ਹੋ। ਬਾਪ ਨੇ
ਸਮਝਾਇਆ ਹੈ ਆਤਮਾ ਹੀ 84 ਦਾ ਪਾਰ੍ਟ ਵਜਾਉਂਦੀ ਹੈ। ਉਨ੍ਹਾਂ ਵਿੱਚ ਜੋ ਸਤੋਪ੍ਰਧਾਨ ਤਾਕਤ ਸੀ ਉਹ
ਫਿਰ ਦਿਨ - ਪ੍ਰਤੀਦਿਨ ਘੱਟ ਹੁੰਦੀ ਜਾਂਦੀ ਹੈ। ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਨਾ ਹੈ। ਜਿਵੇਂ
ਬੈਟਰੀ ਦੀ ਤਾਕਤ ਘੱਟ ਹੋ ਜਾਂਦੀ ਹੈ ਤਾਂ ਮੋਟਰ ਖੜ੍ਹੀ ਹੋ ਜਾਂਦੀ ਹੈ। ਬੈਟਰੀ ਡਿਸਚਾਰਜ ਹੋ ਜਾਂਦੀ
ਹੈ। ਆਤਮਾ ਦੀ ਬੈਟਰੀ ਫੁਲ ਡਿਸਚਾਰਜ ਨਹੀਂ ਹੁੰਦੀ ਹੈ, ਕੁਝ ਨਾ ਕੁਝ ਤਾਕਤ ਰਹਿੰਦੀ ਹੈ। ਜਿਵੇਂ
ਕੋਈ ਮਰਦਾ ਹੈ ਤਾਂ ਦੀਵਾ ਜਗਾਉਂਦੇ ਹਨ, ਉਸ ਵਿੱਚ ਘਿਓ ਪਾਉਂਦੇ ਰਹਿੰਦੇ ਹਨ ਕਿ ਜੋਤੀ ਬੁਝ ਨਾ ਜਾਵੇ।
ਬੈਟਰੀ ਦੀ ਤਾਕਤ ਘੱਟ ਹੁੰਦੀ ਹੈ ਤਾਂ ਫਿਰ ਚਾਰਜ ਕਰਨ ਲਈ ਰੱਖਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ
- ਤੁਹਾਡੀ ਆਤਮਾ ਸ੍ਰਵਸ਼ਕਤੀਮਾਨ ਸੀ, ਹੁਣ ਫਿਰ ਤੁਸੀਂ ਸ੍ਰਵਸ਼ਕਤੀਮਾਨ ਬਾਪ ਨਾਲ ਆਪਣਾ ਬੁੱਧੀ ਯੋਗ
ਲਗਾਉਂਦੇ ਹੋ। ਤਾਂ ਬਾਬਾ ਦੀ ਸ਼ਕਤੀ ਸਾਡੇ ਵਿੱਚ ਆ ਜਾਵੇ ਕਿਉਂਕਿ ਸ਼ਕਤੀ ਘੱਟ ਹੋ ਗਈ ਹੈ। ਥੋੜ੍ਹੀ
ਜਰੂਰ ਰਹਿੰਦੀ ਹੈ। ਇੱਕਦਮ ਖ਼ਤਮ ਹੋ ਜਾਵੇ ਤਾਂ ਫਿਰ ਸ਼ਰੀਰ ਨਾ ਰਹੇ। ਆਤਮਾ ਬਾਪ ਨੂੰ ਯਾਦ ਕਰਦੇ -
ਕਰਦੇ ਬਿਲਕੁਲ ਪਿਓਰ ਹੋ ਜਾਂਦੀ ਹੈ। ਸਤਿਯੁਗ ਵਿੱਚ ਤੁਹਾਡੀ ਬੈਟਰੀ ਬਿਲਕੁਲ ਫੁਲ ਚਾਰਜ ਹੁੰਦੀ ਹੈ
ਫਿਰ ਥੋੜ੍ਹੀ - ਥੋੜ੍ਹੀ ਘੱਟ ਹੁੰਦੀ ਜਾਂਦੀ ਹੈ। ਤ੍ਰੇਤਾ ਤੱਕ ਮੀਟਰ ਘੱਟ ਹੁੰਦਾ ਹੈ, ਜਿਸ ਨੂੰ ਕਲਾ
ਕਿਹਾ ਜਾਂਦਾ ਹੈ। ਫਿਰ ਕਹਿਣਗੇ ਆਤਮਾ ਜੋ ਸਤੋਪ੍ਰਧਾਨ ਸੀ ਉਹ ਸਤੋ ਬਣੀ, ਤਾਕਤ ਘੱਟ ਹੋ ਜਾਂਦੀ ਹੈ।
ਤੁਸੀਂ ਸਮਝਦੇ ਹੋ ਅਸੀਂ ਮਨੁੱਖ ਤੋਂ ਦੇਵਤਾ ਬਣ ਜਾਂਦੇ ਹਾਂ ਸਤਿਯੁਗ ਵਿੱਚ। ਹੁਣ ਬਾਪ ਕਹਿੰਦੇ ਹਨ
- ਮੈਨੂੰ ਯਾਦ ਕਰੋ ਤਾਂ ਤੁਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਹੁਣ ਤੁਸੀਂ ਤਮੋਪ੍ਰਧਾਨ
ਬਣ ਗਏ ਹੋ ਤਾਂ ਤਾਕਤ ਦਾ ਦੀਵਾਲਾ ਨਿਕਲ ਗਿਆ ਹੈ। ਫਿਰ ਬਾਪ ਨੂੰ ਯਾਦ ਕਰਨ ਨਾਲ ਪੂਰੀ ਤਾਕਤ ਆਵੇਗੀ,
ਕਿਉਂਕਿ ਤੁਸੀਂ ਜਾਣਦੇ ਹੋ ਦੇਹ ਸਹਿਤ ਦੇਹ ਦੇ ਜੋ ਵੀ ਸਭ ਸੰਬੰਧ ਹਨ, ਉਹ ਸਭ ਖ਼ਤਮ ਹੋ ਜਾਣੇ ਹਨ
ਫਿਰ ਤੁਹਾਨੂੰ ਬੇਹੱਦ ਦਾ ਰਾਜ ਮਿਲਦਾ ਹੈ। ਬਾਪ ਵੀ ਬੇਹੱਦ ਦਾ ਤਾਂ ਵਰਸਾ ਵੀ ਬੇਹੱਦ ਦਾ ਦਿੰਦੇ ਹਨ।
ਹੁਣ ਤੁਸੀਂ ਪਤਿਤ ਹੋ, ਤੁਹਾਡੀ ਤਾਕਤ ਬਿਲਕੁਲ ਘੱਟ ਹੁੰਦੀ ਗਈ ਹੈ। ਹੇ - ਬੱਚਿਓ ਹੁਣ ਤੁਸੀਂ ਮੈਨੂੰ
ਯਾਦ ਕਰੋ, ਮੈਂ ਆਲਮਾਇਟੀ ਹਾਂ, ਮੇਰੇ ਦਵਾਰਾ ਆਲਮਾਇਟੀ ਰਾਜ ਮਿਲਦਾ ਹੈ। ਸਤਿਯੁਗ ਵਿੱਚ ਦੇਵੀ -
ਦੇਵਤਾ ਸਾਰੇ ਵਿਸ਼ਵ ਦੇ ਮਾਲਿਕ ਸਨ, ਪਵਿੱਤਰ ਸਨ, ਦੈਵੀ ਗੁਣਵਾਨ ਸਨ। ਹੁਣ ਉਹ ਦੈਵੀਗੁਣ ਨਹੀਂ ਹਨ।
ਸਭ ਦੀ ਬੈਟਰੀ ਡਿਸਚਾਰਜ ਹੋਣ ਲੱਗੀ ਹੈ। ਫਿਰ ਹੁਣ ਬੈਟਰੀ ਭਰਦੀ ਹੈ। ਸਿਵਾਏ ਪਰਮਪਿਤਾ ਪ੍ਰਮਾਤਮਾ
ਦੇ ਨਾਲ ਯੋਗ ਲਗਾਉਣ ਦੇ ਬੈਟਰੀ ਚਾਰਜ ਨਹੀਂ ਹੋ ਸਕਦੀ। ਉਹ ਬਾਪ ਹੀ ਏਵਰ ਪਿਓਰ ਹੈ। ਇੱਥੇ ਸਭ ਹਨ
ਇਮਪਿਓਰ। ਜਦੋਂ ਪਿਓਰ ਰਹਿੰਦੇ ਹਨ ਤਾਂ ਬੈਟਰੀ ਚਾਰਜ ਰਹਿੰਦੀ ਹੈ। ਤਾਂ ਹੁਣ ਬਾਪ ਸਮਝਾਉਂਦੇ ਹਨ
ਇੱਕ ਨੂੰ ਹੀ ਯਾਦ ਕਰਨਾ ਹੈ। ਉੱਚ ਤੋਂ ਉੱਚ ਹੈ ਭਗਵਾਨ। ਬਾਕੀ ਸਭ ਹੈ ਰਚਨਾ। ਰਚਨਾ ਤੋਂ ਰਚਨਾ ਨੂੰ
ਕਦੇ ਵਰਸਾ ਨਹੀਂ ਮਿਲਦਾ ਹੈ। ਕ੍ਰਿਏਟਰ ਤਾਂ ਇੱਕ ਹੀ ਹੈ। ਉਹ ਹੈ ਬੇਹੱਦ ਦਾ ਬਾਪ। ਬਾਕੀ ਤਾਂ ਸਾਰੇ
ਹਨ ਹੱਦ ਦੇ। ਬੇਹੱਦ ਦੇ ਬਾਪ ਨੂੰ ਯਾਦ ਕਰਨ ਨਾਲ ਬੇਹੱਦ ਦੀ ਬਾਦਸ਼ਾਹੀ ਮਿਲਦੀ ਹੈ। ਤਾਂ ਬੱਚਿਆਂ
ਨੂੰ ਦਿਲ ਅੰਦਰ ਸਮਝਣਾ ਚਾਹੀਦਾ ਹੈ - ਸਾਡੇ ਲਈ ਬਾਬਾ ਨਵੀਂ ਦੁਨੀਆਂ ਸਵਰਗ ਦੀ ਸਥਾਪਨਾ ਕਰ ਰਹੇ ਹਨ।
ਡਰਾਮਾ ਪਲੈਨ ਅਨੁਸਾਰ ਸਵਰਗ ਦੀ ਸਥਾਪਨਾ ਹੋ ਰਹੀ ਹੈ। ਤੁਸੀਂ ਜਾਣਦੇ ਹੋ - ਸਤਿਯੁਗ ਆਉਣ ਵਾਲਾ ਹੈ।
ਸਤਿਯੁਗ ਵਿੱਚ ਹੁੰਦਾ ਹੀ ਹੈ ਸਦਾ ਸੁਖ। ਉਹ ਕਿਵੇਂ ਮਿਲਦਾ ਹੈ? ਬਾਪ ਬੈਠ ਸਮਝਾਉਂਦੇ ਹਨ ਮਾਮੇਕਮ
ਯਾਦ ਕਰੋ। ਮੈਂ ਏਵਰਪਿਓਰ ਹਾਂ। ਮੈਂ ਕਦੇ ਮਨੁੱਖ ਤਨ ਨਹੀਂ ਲੈਂਦਾ ਹਾਂ। ਨਾਂ ਦੈਵੀ ਤਨ, ਨਾ ਮਨੁੱਖ
ਤਨ ਲੈਂਦਾ ਹਾਂ ਮਤਲਬ ਮੈਂ ਜਨਮ - ਮਰਨ ਵਿੱਚ ਨਹੀਂ ਆਉਂਦਾ ਹਾਂ। ਸਿਰ੍ਫ ਤੁਸੀਂ ਬੱਚਿਆਂ ਨੂੰ ਸਵਰਗ
ਦੀ ਬਾਦਸ਼ਾਹੀ ਦੇਣ ਦੇ ਲਈ, ਜਦੋਂ ਇਹ 60 ਵਰ੍ਹੇ ਦੀ ਵਾਨਪ੍ਰਸਥ ਅਵਸਥਾ ਵਿੱਚ ਹੁੰਦਾ ਹੈ ਉਦੋਂ ਇਨ੍ਹਾਂ
ਦੇ ਤਨ ਵਿੱਚ ਆਉਂਦਾ ਹਾਂ। ਇਹ ਹੀ ਪੂਰਾ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣਿਆ ਹੈ। ਨੰਬਰਵਨ ਉੱਚ ਤੇ
ਉੱਚ ਭਗਵਾਨ ਫਿਰ ਹੈ ਸੁਖਸ਼ਮਵਤਨਵਾਸੀ ਬ੍ਰਹਮਾ - ਵਿਸ਼ਨੂੰ - ਸ਼ੰਕਰ, ਜਿਸ ਦਾ ਸਾਖਸ਼ਤਕਾਰ ਹੁੰਦਾ ਹੈ।
ਸੁਖਸ਼ਮਵਤਨ ਵਿਚਕਾਰ ਹੈ ਨਾ। ਜਿੱਥੇ ਸ਼ਰੀਰ ਹੋ ਨਹੀਂ ਸਕਦੇ। ਸੂਖਸ਼ਮ ਸ਼ਰੀਰ ਸਿਰ੍ਫ ਦਿਵਿਯ ਦ੍ਰਿਸ਼ਟੀ
ਨਾਲ ਵੇਖਿਆ ਜਾਂਦਾ ਹੈ। ਮਨੁੱਖ ਸ੍ਰਿਸ਼ਟੀ ਤੇ ਇੱਥੇ ਹੈ। ਬਾਕੀ ਉਹ ਤੇ ਸਿਰ੍ਫ ਸਾਖਸ਼ਤਕਾਰ ਦੇ ਲਈ
ਫਰਿਸ਼ਤੇ ਹਨ। ਤੁਸੀਂ ਬੱਚੇ ਵੀ ਅੰਤ ਵਿੱਚ ਜਦੋਂ ਬਿਲਕੁਲ ਪਵਿੱਤਰ ਹੋ ਜਾਂਦੇ ਹੋ ਤਾਂ ਤੁਹਾਡਾ ਵੀ
ਸਾਖਸ਼ਤਕਾਰ ਹੁੰਦਾ ਹੈ। ਅਜਿਹੇ ਫਰਿਸ਼ਤੇ ਬਣ ਫਿਰ ਸਤਿਯੁਗ ਵਿੱਚ ਇੱਥੇ ਹੀ ਆਕੇ ਸਵਰਗ ਦੇ ਮਾਲਿਕ
ਬਣੋਗੇ। ਇਹ ਬ੍ਰਹਮਾ ਕੋਈ ਵਿਸ਼ਨੂੰ ਨੂੰ ਯਾਦ ਨਹੀਂ ਕਰਦੇ ਹਨ। ਇਹ ਵੀ ਸ਼ਿਵਬਾਬਾ ਨੂੰ ਯਾਦ ਕਰਦੇ ਹਨ
ਅਤੇ ਇਹ ਵਿਸ਼ਨੂੰ ਬਣਦੇ ਹਨ। ਤਾਂ ਇਹ ਸਮਝਣਾ ਚਾਹੀਦਾ ਹੈ ਨਾ। ਇਨ੍ਹਾਂ ਨੇ ਰਾਜ ਕਿਵੇਂ ਪਾਇਆ!
ਲੜ੍ਹਾਈ ਆਦਿ ਤੇ ਕੁਝ ਵੀ ਹੁੰਦੀ ਨਹੀਂ। ਦੇਵਤੇ ਹਿੰਸਾ ਕਿਵੇਂ ਕਰਨਗੇ!
ਹੁਣ ਤੁਸੀਂ ਬੱਚੇ ਬਾਪ
ਨੂੰ ਯਾਦ ਕਰਕੇ ਰਾਜਾਈ ਕਿਵੇਂ ਲੈਂਦੇ ਹੋ। ਕੋਈ ਮੰਨੇ ਨਾ ਮੰਨੇ। ਗੀਤਾ ਵਿੱਚ ਵੀ ਹੈ ਨਾ - ਹੇ
ਬੱਚਿਓ, ਦੇਹ ਸਹਿਤ ਦੇਹ ਦੇ ਸਾਰੇ ਧਰਮ ਛੱਡ ਮਾਮੇਕਮ ਯਾਦ ਕਰੋ। ਉਨ੍ਹਾਂ ਨੂੰ ਤੇ ਦੇਹ ਹੈ ਨਹੀਂ ਜੋ
ਮਮਤਵ ਰੱਖਣ। ਕਹਿੰਦੇ ਹਨ ਮੈਂ ਥੋੜ੍ਹੇ ਸਮੇਂ ਦੇ ਲਈ ਇਨ੍ਹਾਂ ਦੇ ਸ਼ਰੀਰ ਦਾ ਲੋਨ ਲੈਂਦਾ ਹਾਂ। ਨਹੀਂ
ਤੇ ਮੈਂ ਨਾਲੇਜ ਕਿਵੇਂ ਦੇਵਾਂ! ਮੈਂ ਬੀਜਰੂਪ ਹਾਂ ਨਾ। ਇਸ ਸਾਰੇ ਝਾੜ ਦੀ ਨਾਲੇਜ ਮੇਰੇ ਕੋਲ ਹੈ।
ਹੋਰ ਕਿਸੇ ਨੂੰ ਪਤਾ ਨਹੀਂ, ਸ੍ਰਿਸ਼ਟੀ ਦੀ ਉਮਰ ਕਿੰਨੀ ਹੈ? ਕਿਵੇਂ ਇਸ ਦੀ ਸਥਾਪਨਾ, ਪਾਲਣਾ, ਵਿਨਾਸ਼
ਹੁੰਦਾ ਹੈ? ਮਨੁੱਖਾਂ ਨੂੰ ਤੇ ਪਤਾ ਹੋਣਾ ਚਾਹੀਦਾ ਹੈ। ਮਨੁੱਖ ਹੀ ਪੜ੍ਹਦੇ ਹਨ। ਜਾਨਵਰ ਤੇ ਨਹੀਂ
ਪੜ੍ਹਣਗੇ ਨਾ। ਉਹ ਪੜ੍ਹਦੇ ਹਨ ਹੱਦ ਦੀ ਪੜ੍ਹਾਈ। ਬਾਪ ਤੁਹਾਨੂੰ ਬੇਹੱਦ ਦੀ ਪੜ੍ਹਾਈ ਪੜ੍ਹਾਉਂਦੇ ਹਨ।
ਜਿਸ ਨਾਲ ਤੁਹਾਨੂੰ ਬੇਹੱਦ ਦਾ ਮਾਲਿਕ ਬਣਾਉਂਦੇ ਹਨ। ਤਾਂ ਇਹ ਸਮਝਣਾ ਚਾਹੀਦਾ ਹੈ ਕਿ ਭਗਵਾਨ ਕਿਸੇ
ਮਨੁੱਖ ਨੂੰ ਅਤੇ ਕਿਸੇ ਦੇਹਧਾਰੀ ਨੂੰ ਨਹੀਂ ਕਿਹਾ ਜਾਂਦਾ। ਬ੍ਰਹਮਾ, ਵਿਸ਼ਨੂੰ, ਸ਼ੰਕਰ ਨੂੰ ਵੀ
ਸੂਖਸ਼ਮ ਦੇਹ ਹੈ ਨਾ। ਇਨ੍ਹਾਂ ਦਾ ਨਾਮ ਹੀ ਵੱਖ ਹੈ, ਇਨ੍ਹਾਂ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਇਹ
ਸ਼ਰੀਰ ਤਾਂ ਇਸ ਦਾਦਾ ਦੀ ਆਤਮਾ ਦਾ ਤਖਤ ਸੀ। ਅਕਾਲ ਤਖਤ ਹੈ ਨਾ। ਹੁਣ ਇਹ ਅਕਾਲਮੂਰਤ ਬਾਪ ਦਾ ਤਖਤ
ਹੈ। ਅੰਮ੍ਰਿਤਸਰ ਵਿੱਚ ਇੱਕ ਅਕਾਲ ਤਖਤ ਹੈ ਨਾ। ਵੱਡੇ - ਵੱਡੇ ਜੋ ਹੁੰਦੇ ਹਨ ਉੱਥੇ ਅਕਾਲ ਤਖ਼ਤ ਤੇ
ਜਾਕੇ ਬੈਠਦੇ ਹਨ। ਹੁਣ ਬਾਪ ਸਮਝਾਉਂਦੇ ਹਨ ਇਹ ਸਭ ਅਕਾਲ ਆਤਮਾਵਾਂ ਦੇ ਤਖਤ ਹਨ। ਆਤਮਾ ਅਕਾਲ ਹੈ
ਜਿਸ ਨੂੰ ਕਾਲ ਖਾ ਨਹੀਂ ਸਕਦਾ। ਬਾਕੀ ਤਖਤ ਤਾਂ ਬਦਲਦੇ ਰਹਿੰਦੇ ਹਨ। ਅਕਾਲਮੂਰਤ ਆਤਮਾ ਇਸ ਤਖਤ ਤੇ
ਬੈਠਦੀ ਹੈ। ਪਹਿਲੇ ਛੋਟਾ ਤਖਤ ਹੁੰਦਾ ਹੈ ਫਿਰ ਵੱਡਾ ਹੋ ਜਾਂਦਾ ਹੈ। ਆਤਮਾ ਇੱਕ ਸ਼ਰੀਰ ਛੱਡ ਦੂਜਾ
ਲੈ ਲੈਂਦੀ ਹੈ। ਆਤਮਾ ਅਕਾਲ ਹੈ। ਬਾਕੀ ਉਸ ਵਿੱਚ ਚੰਗੇ ਮਾੜੇ ਸੰਸਕਾਰ ਹੁੰਦੇ ਹਨ ਤਾਂ ਤੇ ਕਿਹਾ
ਜਾਂਦਾ ਹੈ ਨਾ - ਕਰਮਾ ਦਾ ਇਹ ਫਲ ਹੈ। ਆਤਮਾ ਕਦੇ ਵਿਨਾਸ਼ ਨਹੀਂ ਹੁੰਦੀ ਹੈ। ਆਤਮਾ ਦਾ ਬਾਪ ਹੈ ਇੱਕ।
ਇਹ ਤੇ ਸਮਝਣਾ ਚਾਹੀਦਾ ਹੈ ਨਾ। ਇਹ ਬਾਬਾ ਕੋਈ ਸ਼ਾਸਤਰਾਂ ਦੀ ਗੱਲ ਸੁਣਾਉਂਦੇ ਹਨ ਕੀ! ਸ਼ਾਸਤਰ ਆਦਿ
ਪੜ੍ਹਨ ਨਾਲ ਵਾਪਿਸ ਤਾਂ ਕੋਈ ਜਾ ਨਹੀਂ ਸਕਦੇ। ਪਿਛਾੜੀ ਵਿੱਚ ਸਭ ਜਾਣਗੇ। ਜਿਵੇਂ ਟਿੱਡੀਆਂ ਦਾ ਜਾਂ
ਮਧੂਮੱਖੀਆਂ ਦਾ ਝੁੰਡ ਜਾਂਦਾ ਹੈ ਨਾ। ਮਧੂਮੱਖੀਆਂ ਦੀ ਵੀ ਕਵੀਨ ਹੁੰਦੀ ਹੈ। ਉਸਦੇ ਪਿਛਾੜੀ ਸਭ
ਜਾਂਦੇ ਹਨ। ਬਾਪ ਵੀ ਜਾਣਗੇ ਤਾਂ ਉਨ੍ਹਾਂ ਦੇ ਪਿਛਾੜੀ ਸਭ ਆਤਮਾਵਾਂ ਜਾਣਗੀਆਂ। ਉੱਥੇ ਮੂਲਵਤਨ ਵਿੱਚ
ਜਿਵੇਂ ਸਾਰੀਆਂ ਆਤਮਾਵਾਂ ਦਾ ਮਨਾਰਾ ( ਛੱਤਾ ) ਹੈ। ਇੱਥੇ ਫਿਰ ਹੈ ਮਨੁੱਖਾਂ ਦਾ ਝੁੰਡ। ਤਾਂ ਇਹ
ਝੁੰਡ ਵੀ ਇੱਕ ਦਿਨ ਭੱਜਣਾ ਹੈ। ਬਾਪ ਆਕੇ ਸਭ ਆਤਮਾਵਾਂ ਨੂੰ ਲੈ ਜਾਂਦੇ ਹਨ। ਸ਼ਿਵ ਦੀ ਬਾਰਾਤ ਕਿਹਾ
ਜਾਂਦਾ ਹੈ। ਬੱਚੇ ਕਹੋ ਜਾਂ ਸਜਨੀਆਂ ਕਹੋ। ਬਾਪ ਆਕੇ ਬੱਚਿਆਂ ਨੂੰ ਪੜ੍ਹਾਕੇ ਯਾਦ ਦੀ ਯਾਤ੍ਰਾ
ਸਿਖਾਉਂਦੇ ਹਨ। ਪਵਿੱਤਰ ਬਣੇ ਬਿਗਰ ਤਾਂ ਆਤਮਾ ਜਾ ਨਹੀਂ ਸਕਦੀ। ਜਦੋੰ ਪਵਿੱਤਰ ਬਣ ਜਾਵੇਗੀ ਤਾਂ
ਪਹਿਲਾਂ - ਪਹਿਲਾਂ ਸ਼ਾਂਤੀਧਾਮ ਜਾਵੇਗੀ। ਉੱਥੇ ਜਾਕੇ ਸਾਰੇ ਨਿਵਾਸ ਕਰਦੇ ਹਨ। ਉਥੋਂ ਫਿਰ ਹੋਲੀ -
ਹੋਲੀ ਆਉਂਦੇ ਰਹਿੰਦੇ ਹਨ, ਵਾਧਾ ਹੁੰਦਾ ਰਹਿੰਦਾ ਹੈ। ਤੁਸੀਂ ਵੀ ਪਹਿਲਾਂ - ਪਹਿਲਾਂ ਭਜੋਗੇ ਬਾਪ
ਦੇ ਪਿਛਾੜੀ। ਤੁਹਾਡਾ ਬਾਪ ਦੇ ਨਾਲ ਅਤੇ ਸਜਨੀਆਂ ਦਾ ਸਾਜਨ ਦੇ ਨਾਲ ਯੋਗ ਹੈ। ਰਾਜਧਾਨੀ ਬਣਾਉਣੀ ਹੈ
ਨਾ। ਸਾਰੇ ਇਕੱਠੇ ਨਹੀ ਆਉਂਦੇ ਹਨ। ਉੱਥੇ ਸਾਰੀਆਂ ਆਤਮਾਵਾਂ ਦੀ ਦੁਨੀਆਂ ਹੈ। ਉਥੋਂ ਫ਼ਿਰ ਨੰਬਰਵਾਰ
ਆਉਂਦੇ ਹਨ। ਝਾੜ ਹੋਲੀ - ਹੋਲੀ ਵਾਧੇ ਨੂੰ ਪਾਉਂਦਾ ਹੈ। ਪਹਿਲਾਂ - ਪਹਿਲਾਂ ਤਾਂ ਹੈ ਆਦਿ ਸਨਾਤਨ
ਦੇਵੀ - ਦੇਵਤਾ ਧਰਮ, ਜੋ ਬਾਪ ਸਥਾਪਨ ਕਰਦੇ ਹਨ। ਪਹਿਲੇ - ਪਹਿਲੇ ਸਾਨੂੰ ਬ੍ਰਾਹਮਣ ਬਣਾਉਂਦੇ ਹਨ।
ਪ੍ਰਜਾਪਿਤਾ ਬ੍ਰਹਮਾ ਹੈ ਨਾ। ਪ੍ਰਜਾ ਵਿੱਚ ਭਾਈ - ਭੈਣ ਹੋ ਜਾਂਦੇ ਹਨ। ਬ੍ਰਹਮਾਕੁਮਾਰ ਅਤੇ
ਕੁਮਾਰੀਆਂ ਢੇਰ ਹਨ। ਜਰੂਰ ਨਿਸ਼ਚੇਬੁੱਧੀ ਹੋਣਗੇ ਤਾਂ ਹੀ ਤੇ ਢੇਰ ਹੋਏ ਹਨ। ਬ੍ਰਾਹਮਣ ਕਿੰਨੇ ਹੋਣਗੇ?
ਕੱਚੇ ਜਾਂ ਪੱਕੇ? ਕੋਈ ਤਾਂ 99 ਮਾਰਕਸ ਲੈਂਦੇ ਹਨ, ਕੋਈ 10 ਮਾਰਕਸ ਲੈਂਦੇ ਹਨ ਤਾਂ ਗੋਇਆ ਕੱਚੇ
ਠਹਿਰੇ ਨਾ। ਤੁਹਾਡੇ ਵਿੱਚ ਜੋ ਵੀ ਪੱਕੇ ਹਨ ਉਹ ਜਰੂਰ ਪਹਿਲਾਂ ਆਉਣਗੇ। ਕੱਚੇ ਵਾਲੇ ਪਿਛਾੜੀ ਵਿੱਚ
ਆਉਣਗੇ। ਇਹ ਪਾਰ੍ਟਧਾਰੀਆਂ ਦੀ ਦੁਨੀਆਂ ਹੈ ਜੋ ਫਿਰਦੀ ਰਹਿੰਦੀ ਹੈ। ਸਤਿਯੁਗ, ਤ੍ਰੇਤਾ… ਇਹ
ਪੁਰਸ਼ੋਤਮ ਸੰਗਮਯੁਗ ਹੈ। ਇਹ ਹੁਣ ਬਾਪ ਨੇ ਦੱਸਿਆ ਹੈ। ਪਹਿਲਾਂ ਤਾਂ ਅਸੀਂ ਉਲਟਾ ਹੀ ਸਮਝਦੇ ਆਏ ਕਿ
ਕਲਪ ਦੀ ਉਮਰ ਲੱਖਾਂ ਵਰ੍ਹੇ ਹੈ। ਹੁਣ ਬਾਪ ਨੇ ਦੱਸਿਆ ਹੈ ਇਹ ਤਾਂ ਪੂਰਾ 5 ਹਜ਼ਾਰ ਵਰ੍ਹੇ ਦਾ ਚੱਕਰ
ਹੈ। ਅੱਧਾਕਲਪ ਹੈ ਰਾਮਰਾਜ, ਅੱਧਾਕਲਪ ਹੈ ਰਾਵਣਰਾਜ। ਲੱਖਾਂ ਵਰ੍ਹੇ ਦਾ ਕਲਪ ਹੁੰਦਾ ਤਾਂ ਅੱਧਾ -
ਅੱਧਾ ਵੀ ਹੋ ਨਹੀਂ ਸਕਦਾ। ਦੁਖ ਅਤੇ ਸੁਖ ਦੀ ਇਹ ਦੁਨੀਆਂ ਬਣੀ ਹੋਈ ਹੈ। ਇਹ ਬੇਹੱਦ ਦੀ ਨਾਲੇਜ
ਬੇਹੱਦ ਦੇ ਬਾਪ ਤੋਂ ਮਿਲਦੀ ਹੈ। ਸ਼ਿਵਬਾਬਾ ਦੇ ਸ਼ਰੀਰ ਦਾ ਕੋਈ ਨਾਮ ਨਹੀਂ ਹੈ। ਇਹ ਸ਼ਰੀਰ ਤਾਂ ਇਸ
ਦਾਦਾ ਦਾ ਹੈ। ਬਾਬਾ ਕਿੱਥੇ ਹੈ? ਬਾਬਾ ਨੇ ਥੋੜ੍ਹੇ ਸਮੇਂ ਦੇ ਲਈ ਲੋਨ ਲਿਆ ਹੈ। ਬਾਬਾ ਕਹਿੰਦੇ ਹਨ
ਮੈਨੂੰ ਮੂੰਹ ਤੇ ਚਾਹੀਦਾ ਹੈ ਨਾ। ਇੱਥੇ ਵੀ ਗਊਮੁੱਖ ਬਣਾਇਆ ਹੋਇਆ ਹੈ। ਪਹਾੜੀ ਤੋਂ ਪਾਣੀ ਤਾਂ
ਜਿੱਥੇ - ਕਿਤੇ ਆਉਂਦਾ ਹੈ। ਇੱਥੇ ਫਿਰ ਗਊ ਦਾ ਮੂੰਹ ਬਣਾ ਦਿੱਤਾ ਹੈ, ਉਸ ਵਿੱਚ ਪਾਣੀ ਆਉਂਦਾ ਹੈ,
ਉਸਨੂੰ ਗੰਗਾਜਲ ਸਮਝ ਲੈਂਦੇ ਹਨ। ਹੁਣ ਗੰਗਾ ਫਿਰ ਕਿਥੋਂ ਆਈ? ਇਹ ਸਭ ਹੈ ਝੂਠ। ਝੂਠੀ ਮਾਇਆ, ਝੂਠੀ
ਕਾਇਆ, ਝੂਠਾ ਸਭ ਸੰਸਾਰ। ਭਾਰਤ ਜਦੋਂ ਸਵਰਗ ਸੀ ਤਾਂ ਸੱਚਖੰਡ ਕਿਹਾ ਜਾਂਦਾ ਹੈ ਫਿਰ ਭਾਰਤ ਹੀ
ਪੁਰਾਣਾ ਬਣਦਾ ਹੈ ਤਾਂ ਝੂਠਖੰਡ ਕਿਹਾ ਜਾਂਦਾ ਹੈ। ਇਸ ਝੂਠਖੰਡ ਵਿੱਚ ਜਦੋਂ ਸਾਰੇ ਪਤਿਤ ਬਣ ਜਾਂਦੇ
ਹਨ ਤਾਂ ਬੁਲਾਉਂਦੇ ਹਨ - ਬਾਬਾ ਸਾਨੂੰ ਪਾਵਨ ਬਣਾਕੇ ਇਸ ਪੁਰਾਣੀ ਦੁਨੀਆਂ ਤੋਂ ਲੈ ਚੱਲੋ। ਬਾਪ
ਕਹਿੰਦੇ ਹਨ ਮੇਰੇ ਸਾਰੇ ਬੱਚੇ ਕਾਮ ਚਿਤਾ ਤੇ ਚੜ੍ਹ ਕਾਲੇ ਬਣ ਗਏ ਹਨ। ਬਾਪ ਬੱਚਿਆਂ ਨੂੰ ਬੈਠ
ਕਹਿੰਦੇ ਹਨ ਤੁਸੀਂ ਤਾਂ ਸਵਰਗ ਦੇ ਮਾਲਿਕ ਸੀ ਨਾ। ਸਮ੍ਰਿਤੀ ਆਈ ਹੈ ਨਾ। ਬੱਚਿਆਂ ਨੂੰ ਸਮਝਾਉਂਦੇ
ਹਨ, ਸਾਰੀ ਦੁਨੀਆਂ ਨੂੰ ਨਹੀਂ ਸਮਝਾਉਂਦੇ। ਤੁਹਾਨੂੰ ਹੀ ਸਮਝਾਉਂਦੇ ਹਨ ਤਾਂ ਪਤਾ ਪਵੇ ਕਿ ਸਾਡਾ
ਬਾਪ ਕੌਣ ਹੈ!
ਇਸ ਦੁਨੀਆਂ ਨੂੰ ਕਿਹਾ
ਜਾਂਦਾ ਹੈ ਫ਼ਾਰੈਸਟ ਆਫ ਥਾਰਨਸ ( ਕੰਡਿਆਂ ਦਾ ਜੰਗਲ ) ਸਭ ਤੋਂ ਵੱਡਾ ਕਾਮ ਦਾ ਕੰਡਾ ਲਗਾਉਂਦੇ ਹਨ।
ਭਾਵੇਂ ਇੱਥੇ ਭਗਤ ਵੀ ਬਹੁਤ ਹਨ, ਵੇਜੀਟੇਰੀਅਨ ਹਨ, ਪ੍ਰੰਤੂ ਇਵੇਂ ਨਹੀਂ ਕਿ ਵਿਕਾਰ ਵਿੱਚ ਨਹੀਂ
ਜਾਂਦੇ ਹਨ। ਇਵੇਂ ਤਾਂ ਬਹੁਤ ਬਾਲ ਬ੍ਰਹਮਚਾਰੀ ਵੀ ਰਹਿੰਦੇ ਹਨ। ਛੋਟੇਪਨ ਤੋਂ ਹੀ ਕਦੇ ਛੀ - ਛੀ
ਖਾਣਾ ਨਹੀ ਖਾਂਦੇ ਹਨ। ਸੰਨਿਯਾਸੀ ਵੀ ਕਹਿੰਦੇ ਹਨ - ਨਿਰਵਿਕਾਰੀ ਬਣੋ। ਉਹ ਹੱਦ ਦਾ ਸੰਨਿਯਾਸ
ਮਨੁੱਖ ਕਰਾਉਂਦੇ ਹਨ। ਦੂਸਰੇ ਜਨਮ ਵਿੱਚ ਫ਼ਿਰ ਗ੍ਰਹਿਸਤੀ ਕੋਲ ਜਨਮ ਲੈ ਫਿਰ ਘਰ ਬਾਰ ਛੱਡ ਚਲੇ ਜਾਂਦੇ
ਹਨ। ਸਤਿਯੁਗ ਵਿੱਚ ਇਹ ਕ੍ਰਿਸ਼ਨ ਆਦਿ ਦੇਵਤੇ ਕਦੇ ਘਰ ਬਾਰ ਛੱਡਦੇ ਹਨ ਕੀ? ਨਹੀਂ। ਤਾਂ ਉਨ੍ਹਾਂ ਦਾ
ਹੈ ਹੱਦ ਦਾ ਸੰਨਿਯਾਸ। ਹੁਣ ਤੁਹਾਡਾ ਹੈ ਬੇਹੱਦ ਦਾ ਸੰਨਿਯਾਸ। ਸਾਰੀ ਦੁਨੀਆਂ ਦਾ, ਸਬੰਧੀਆਂ ਆਦਿ
ਦਾ ਵੀ ਸੰਨਿਯਾਸ ਕਰਦੇ ਹੋ। ਤੁਹਾਡੇ ਲਈ ਹੁਣ ਸਵਰਗ ਦੀ ਸਥਾਪਨਾ ਹੋ ਰਹੀ ਹੈ। ਤੁਹਾਡੀ ਬੁੱਧੀ ਸਵਰਗ
ਵੱਲ ਹੀ ਜਾਵੇਗੀ। ਤਾਂ ਸ਼ਿਵਬਾਬਾ ਨੂੰ ਹੀ ਯਾਦ ਕਰਨਾ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਮੈਨੂੰ ਯਾਦ
ਕਰੋ। ਮਨਮਨਾਭਵ, ਮੱਧਿਆਜੀ ਭਵ। ਤਾਂ ਤੁਸੀਂ ਦੇਵਤਾ ਬਣ ਜਾਵੋਗੇ। ਇਹ ਗੀਤਾ ਦਾ ਐਪੀਸੋਡ ਹੈ।
ਸੰਗਮਯੁਗ ਵੀ ਹੈ। ਮੈਂ ਸੰਗਮ ਤੇ ਹੀ ਸੁਣਾਉਂਦਾ ਹਾਂ। ਰਾਜਯੋਗ ਜਰੂਰ ਪਹਿਲੇ ਜਨਮ ਵਿੱਚ ਸੰਗਮ ਤੇ
ਸਿੱਖੇ ਹੋਵੋਗੇ। ਇਹ ਸ੍ਰਿਸ਼ਟੀ ਬਦਲਦੀ ਹੈ ਨਾ, ਤੁਸੀਂ ਪਤਿਤ ਤੋਂ ਪਾਵਨ ਬਣ ਜਾਂਦੇ ਹੋ। ਹੁਣ ਇਹ ਹੈ
ਪੁਰਸ਼ੋਤਮ ਸੰਗਮਯੁਗ, ਜਦੋਂਕਿ ਅਸੀਂ ਅਜਿਹੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਦੇ ਹਾਂ। ਹਰ ਇੱਕ ਗੱਲ
ਚੰਗੀ ਤਰ੍ਹਾਂ ਸਮਝਕੇ ਨਿਸ਼ਚੇ ਕਰਨੀ ਚਾਹੀਦੀ ਹੈ। ਇਹ ਕੋਈ ਮਨੁੱਖ ਥੋੜ੍ਹੀ ਨਾ ਕਹਿੰਦੇ ਹਨ। ਇਹ ਹੈ
ਸ਼੍ਰੀਮਤ ਮਤਲਬ ਸ੍ਰੇਸ਼ਠ ਤੇ ਸ਼੍ਰੇਸ਼ਠ ਮੱਤ, ਭਗਵਾਨ ਦੀ। ਬਾਕੀ ਸਭ ਹੈ ਮਨੁੱਖ ਮੱਤ। ਮਨੁੱਖ ਮੱਤ ਨਾਲ
ਡਿੱਗਦੇ ਆਉਂਦੇ ਹਨ। ਹੁਣ ਸ਼੍ਰੀਮਤ ਨਾਲ ਤੁਸੀਂ ਚੜ੍ਹਦੇ ਹੋ। ਬਾਪ ਮਨੁੱਖ ਤੋਂ ਦੇਵਤਾ ਬਣਾ ਦਿੰਦੇ
ਹਨ। ਦੈਵੀ ਮੱਤ ਸਵਰਗਵਾਸੀ ਦੀ ਹੈ ਅਤੇ ਉਹ ਹੈ ਨਰਕਵਾਸੀ ਮਨੁੱਖ ਮੱਤ, ਜਿਸਨੂੰ ਰਾਵਣ ਮੱਤ ਕਿਹਾ
ਜਾਂਦਾ ਹੈ। ਰਾਵਣਰਾਜ ਵੀ ਕੋਈ ਘੱਟ ਨਹੀਂ ਹੈ। ਸਾਰੀ ਦੁਨੀਆਂ ਤੇ ਰਾਵਨ ਦਾ ਰਾਜ ਹੈ। ਇਹ ਬੇਹੱਦ ਦੀ
ਲੰਕਾ ਹੈ ਜਿਸ ਤੇ ਰਾਵਨ ਦਾ ਰਾਜ ਹੈ ਫਿਰ ਦੇਵਤਾਵਾਂ ਦਾ ਪਵਿੱਤਰ ਰਾਜ ਹੋਵੇਗਾ। ਉੱਥੇ ਬਹੁਤ ਸੁਖ
ਹੁੰਦਾ ਹੈ। ਸਵਰਗ ਦੀ ਕਿੰਨੀ ਮਹਿਮਾ ਹੈ। ਕਹਿੰਦੇ ਵੀ ਹਨ ਸਵਰਗ ਪਧਾਰਿਆ। ਤਾਂ ਜਰੂਰ ਨਰਕ ਵਿੱਚ ਸੀ
ਨਾ। ਹੇਲ ਤੋਂ ਗਿਆ ਤਾਂ ਜਰੂਰ ਫਿਰ ਹੇਲ ਵਿੱਚ ਹੀ ਆਵੇਗਾ ਨਾ! ਸਵਰਗ ਹੁਣ ਹੈ ਕਿੱਥੇ? ਇਹ ਗੱਲਾਂ
ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਹੁਣ ਬਾਪ ਤੁਹਾਨੂੰ ਸਾਰੀ ਨਾਲੇਜ ਦਿੰਦੇ ਹਨ। ਬੈਟਰੀ ਭਰਦੀ ਹੈ।
ਮਾਇਆ ਫਿਰ ਲਿੰਕ ਤੋੜ ਦਿੰਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਮਨ - ਵਚਨ -
ਕਰਮ ਨਾਲ ਪਵਿੱਤਰ ਬਣ ਆਤਮਾ ਰੂਪੀ ਬੈਟਰੀ ਨੂੰ ਚਾਰਜ ਕਰਨਾ ਹੈ। ਪੱਕਾ ਬ੍ਰਾਹਮਣ ਬਣਨਾ ਹੈ।
2. ਮਨਮਤ ਜਾਂ ਮਨੁੱਖ ਮਤ
ਛੱਡ ਇੱਕ ਬਾਪ ਦੀ ਸ਼੍ਰੀਮਤ ਤੇ ਚੱਲਕੇ ਖ਼ੁਦ ਨੂੰ ਸ੍ਰੇਸ਼ਠ ਬਣਾਉਣਾ ਹੈ। ਸਤੋਪ੍ਰਧਾਨ ਬਣ ਬਾਪ ਦੇ ਨਾਲ
ਉੱਡਕੇ ਜਾਣਾ ਹੈ।
ਵਰਦਾਨ:-
ਸਤਿਯਤਾ ਦੀ ਸ਼ਕਤੀ ਦ੍ਵਾਰਾ ਪ੍ਰਾਕ੍ਰਿਤੀ ਅਤੇ ਵਿਸ਼ਵ ਨੂੰ ਸਤੋਪ੍ਰਧਾਨ ਬਨਾਉਣ ਵਾਲੇ ਮਾਸਟਰ ਵਿਧੀ
- ਵਿਧਾਤਾ ਭਵ।
ਜਦੋਂ ਤੁਸੀਂ ਬੱਚੇ
ਸਤਿਯਤਾ ਦੀ ਸ਼ਕਤੀ ਨੂੰ ਧਾਰਨ ਕਰ ਮਾਸਟਰ ਵਿਧੀ ਵਿਧਾਤਾ ਬਣਦੇ ਹੋ ਤਾਂ ਪ੍ਰਕਿਰਤੀ ਸਤੋਪ੍ਰਧਾਨ ਬਣ
ਜਾਂਦੀ ਹੈ, ਯੁੱਗ ਸਤਿਯੁਗ ਬਣ ਜੰਦਾ ਹੈ। ਸਰਬ ਆਤਮਾਵਾਂ ਸਦਗਤੀ ਦੀ ਤਕਦੀਰ ਬਣਾ ਲੈਂਦੀਆਂ ਹਨ।
ਤੁਹਾਡੀ ਸਤਿਯਤਾ ਪਾਰਸ ਦੇ ਸਮਾਨ ਹੈ। ਜਿਵੇਂ ਪਾਰਸ ਲੋਹੇ ਨੂੰ ਪਾਰਸ ਬਣਾ ਦਿੰਦਾ ਹੈ, ਇਵੇਂ ਸਤਿਯਤਾ
ਦੀ ਸ਼ਕਤੀ ਆਤਮਾ ਨੂੰ, ਪ੍ਰਾਕ੍ਰਿਤੀ ਨੂੰ, ਸਮੇਂ ਨੂੰ, ਸਰਵ ਸਮਗ੍ਰੀ ਨੂੰ, ਸਰਵ ਸੰਬੰਧਾਂ ਨੂੰ,
ਸੰਸਕਾਰਾਂ ਨੂੰ,ਆਹਾਰ - ਵਿਵਹਾਰ ਨੂੰ ਸਤੋਪ੍ਰਧਾਨ ਬਣਾ ਦਿੰਦੀ ਹੈ।
ਸਲੋਗਨ:-
ਯੋਗੀ ਆਤਮਾਵਾਂ
ਉਹ ਹਨ, ਜਿਨ੍ਹਾਂ ਨੂੰ ਪ੍ਰਾਕ੍ਰਿਤੀ ਦੀ ਹਲਚਲ ਵੀ ਆਕਰਸ਼ਿਤ ਨਾ ਕਰੇ।
ਅਵਿੱਅਕਤ ਇਸ਼ਾਰੇ - ਇਸ
ਅਵਿੱਅਕਤ ਮਹੀਨੇ ਵਿੱਚ ਬੰਧਨਮੁਕਤ ਰਹਿ ਜੀਵਨਮੁਕਤ ਸਥਿਤੀ ਦਾ ਅਨੁਭਵ ਕਰੋ।
ਸਵਦਰਸ਼ਨ ਚਕ੍ਰਧਾਰੀ ਸੋ
ਛਤ੍ਰਧਾਰੀ ਬਣੋ ਤਾਂ ਦੇਹ ਦੀ ਸਮ੍ਰਿਤੀ ਦੇ ਅਨੇਕ ਵਿਅਰਥ ਸੰਕਲਪਾਂ ਦੇ ਚਕ੍ਰ ਤੋਂ, ਲੌਕਿਕ ਅਤੇ
ਅਲੌਕਿਕ ਸੰਬੰਧਾਂ ਦੇ ਆਕਰਸ਼ਣ ਦੇ ਚਕ੍ਰ ਤੋਂ ਜਦੋਂ ਮੁਕਤ ਹੋ ਜਾਵੋਗੇ ਤਾਂ ਦੂਜੀਆਂ ਆਤਮਾਵਾਂ ਨੂੰ
ਵੀ ਬਾਪ ਤੋਂ ਪ੍ਰਾਪਤ ਹੋਈ ਸ਼ਕਤੀਆਂ ਦ੍ਵਾਰਾ ਅਨੇਕ ਚੱਕਰਾਂ ਤੋਂ ਸਹਿਜ ਹੀ ਛੁੜਵਾਕੇ ਜੀਵਨਮੁਕਤ ਬਣਾ
ਸਕੋਗੇ।